ਸਪਾ ਸੈਂਟਰ ‘ਚ ਪੁਲਿਸ ਨੇ ਮਾਰਿਆ ਛਾਪਾ , 4 ਕੁੜੀਆਂ ਤੇ 1 ਗਾਹਕ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੜ੍ਹਾ ਰੋਡ ਕੋਲ ਇੱਕ ਸਪਾ ਸੈਂਟਰ 'ਚ ਪੁਲਿਸ ਨੇ ਛਾਪਾ ਮਾਰਿਆ । ਇਸ ਦੌਰਾਨ ਪੁਲਿਸ ਨੇ 4 ਕੁੜੀਆਂ ਸਮੇਤ 1 ਗਾਹਕ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ ਜਾ ਰਿਹਾ ਸਪੈਸ਼ਲ ਆਪ੍ਰੇਸ਼ਨ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੈਸ ਸਪਾ ਸੈਂਟਰ ਦੇ ਨਾਲ 'ਤੇ ਦੇਹ ਵਾਪਰ ਦਾ ਧੰਦਾ ਕੀਤਾ ਜਾ ਰਿਹਾ ਹੈ ।ਪੁਲਿਸ ਨੇ ਟਰੈਪ ਲਗਾ ਕੇ ਸਪਾ ਸੈਂਟਰ 'ਚ ਛਾਪਾ ਮਾਰਿਆ ਤਾਂ ਉੱਥੇ 4 ਕੁੜੀਆਂ ਸਮੇਤ 1 ਗਾਹਕ ਇਤਰਾਜ਼ਯੋਗ ਹਾਲਤ ਵਿੱਚ ਫੜੇ ਗਏ । ਪੁਲਿਸ ਨੇ ਸਪਾ ਸੈਂਟਰ ਨੂੰ ਸੰਭਾਲਣ ਵਾਲੀ ਨੀਤੂ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ, ਜਦਕਿ ਸਪਾ ਸੈਂਟਰ 'ਚੋ ਪੁਲਿਸ ਨੂੰ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਸਪਾ ਸੈਂਟਰ ਦਾ ਮਾਲਕ ਦਕੋਹਾ ਦਾ ਇੱਕ ਵਿਅਕਤੀ ਹੈ,ਜਿਸ ਨੇ ਨੀਤੂ ਨੂੰ ਅੱਗੇ ਕੀਤਾ ਹੋਇਆ ਸੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਦੱਸ ਦਈਏ ਕਿ ਸ਼ਹਿਰ 'ਚ ਕਈ ਥਾਵਾਂ 'ਤੇ ਸਪਾ ਸੈਂਟਰ ਦੀ ਆੜ ਵਿੱਚ ਜਿਸਮ ਦੀ ਬੋਲੀ ਲਗਾਈ ਜਾਂਦੀ ਹੈ ।