ਪੁਲਿਸ ਵਲੋਂ ਵਿਧਵਾ ਨੂੰ ਕੀਤਾ ਗਿਆ ਅਗਵਾ ਫਿਰ ਰੱਪੇ ਕਰ ਕੀਤਾ ਕਤਲ – ਪਰਿਵਾਰ ਦੇ ਦੋਸ਼

by vikramsehajpal

ਫਿਰੋਜ਼ਪੁਰ (ਐਨ.ਆਰ.ਆਈ.ਮੀਡਿਆ) : ਫਿਰੋਜ਼ਪੁਰ ਦੇ ਪਿੰਡ ਸਦਰਦੀਨ ਦੀ ਪੱਚੀ ਸਾਲਾ ਵਿਧਵਾ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਅਤੇ ਮਾਰੇ ਜਾਣ ਦਾ ਦੋਸ਼ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਅਗਵਾ ਹੋਈ ਵਿਧਵਾ ਦੇ ਸਹੁਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਲੜਕੀ ਇੱਕ ਮਹੀਨਾ ਪਹਿਲਾਂ ਆਧਾਰ ਕਾਰਡ ਬਣਵਾਉਣ ਲਈ ਨਹੀਂ ਗਈ ਸੀ ਅਤੇ ਮੁੜ ਕੇ ਵਾਪਸ ਨਹੀਂ ਆਈ ਇਸ ਸੰਬੰਧੀ ਉਹਨਾਂ ਸਬੰਧਤ ਥਾਣੇ ਵਿੱਚ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਟਰੰਕ ਮਹੀਨੇ ਤੋਂ ਉਨ੍ਹਾਂ ਨੂੰ ਪੁਲਿਸ ਵੱਲੋਂ ਲਗਾਤਾਰ ਖੱਜਲ ਖੁਆਰ ਕੀਤਾ ਜਾ ਰਿਹਾ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਪੁਲਸ ਨੇ ਸਾਡੀ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਵਿਧਵਾ ਔਰਤ ਸਥਾਨਕ ਪੁਲਿਸ ਲਾਈਨ ਵਿਖੇ ਸਫ਼ਾਈ ਕਰਮਚਾਰੀ ਦਾ ਕੰਮ ਕਰਦੀ ਸੀ ਅਤੇ ਉਸ ਦੇ ਬੱਚੇ ਪੁਲਸ ਲਾਈਨ ਦੇ ਸਰਕਾਰੀ ਸਕੂਲ ਵਿਚ ਪੜ ਰਹੇ ਸਨ ।ਹੁਣ ਸਿੱਧੇ ਦੋਸ਼ ਲਾਉਂਦਿਆਂ ਕਿਹਾ ਕਿ ਹੋਮਗਾਰਡ ਦਾ ਜਵਾਨ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰਕੇ ਲੈ ਗਿਆ ਹੈ ਅਤੇ ਉਨ੍ਹਾਂ ਨੂੰ ਡਰ ਹੈ ਕਿ ਉਸ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ।

https://youtu.be/KcH09RO5EM8

ਦੱਸ ਦਈਏ ਕਿ ਪਰਿਵਾਰ ਦੀ ਹਮਾਇਤ ਤੇ ਆਈ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ ਜੇਕਰ ਪੁਲਸ ਇਸ ਦੇ ਵਿੱਚ ਕਟਾਈ ਕਰੇਗੀ ਤਾਂ ਉਹ ਪਰਿਵਾਰ ਦਾ ਡਟ ਕੇ ਸਾਥ ਦੇਣਗੇ ।ਹੈਰਾਨੀਜਨਕ ਤੱਥ ਵੀ ਸਾਹਮਣੇ ਆਏ ਹਨ ਕਿ ਜਦੋਂ ਇੱਕ ਹੋਮਗਾਰਡ ਦਾ ਜਵਾਨ ਹੀ ਔਰਤ ਨੂੰ ਅਗਵਾ ਕਰਕੇ ਲਿਜਾ ਸਕਦਾ ਹੈ ਤਾਂ ਫਿਰ ਆਮ ਲੋਕਾਂ ਤੇ ਭਰੋਸਾ ਕਰਨਾ ਤਾਂ ਬਹੁਤ ਮੁਸ਼ਕਲ ਹੋ ਜਾਦਾਂ ਹੈ।ਦੂਜੇ ਪਾਸੇ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਪੁਲਿਸ ਦਾ ਮੁਲਾਜ਼ਮ ਹੋਣ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਵਿਚ ਦੇਰੀ ਕੀਤੀ ਜਾ ਰਹੀ ਹੈ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਪੁਲਸ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਹੋਰ ਕਿੰਨਾ ਸਮਾਂ ਲਗਾਵੇਗੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਸਹੀ ਸਾਬਤ ਹੋਵੇਗਾ ਜਾਂ ਇਸ ਮਾਮਲੇ ਦੀ ਪੈੜ ਕਿਸ ਹੋਰ ਪਾਸੇ ਜਾਵੇਗੀ ।