ਕੈਨੇਡਾ : ਹਾਲੇ ਤੱਕ 4 ਮਹੀਨੇ ਤੋਂ ਲਾਪਤਾ ਲਵਲੀਨ ਧਵਨ ਦੀ ਕੋਈ ਖ਼ਬਰ ਨਹੀਂ

by

ਓਂਟਾਰੀਓ ਡੈਸਕ (Vikram sehajpal) : ਪੀਲ ਰੀਜਨਲ ਪੁਲਿਸ ਵੱਲੋਂ ਚਾਰ ਮਹੀਨੇ ਤੋਂ ਲਾਪਤਾ ਲਵਲੀਨ ਧਵਨ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਬਰੈਂਪਟਨ ਦੀ ਵਸਨੀਕ ਲਵਲੀਨ ਧਵਨ, 15 ਅਗਸਤ ਨੂੰ ਹੈਮਿਲਟਨ ਇਲਾਕੇ ਵਿਚ ਟਿਊਜ਼ ਫ਼ਾਲਜ਼ ਅਤੇ ਡੁੰਡਾਸ ਪੀਕ 'ਤੇ ਗਈ ਸੀ ਅਤੇ ਉਸ ਦੀ ਕਾਰ ਦੀਆਂ ਚਾਬੀਆਂ ਦੋ ਮਹਿਲਾ ਹਾਈਕਰਜ਼ ਨੂੰ ਮਿਲੀਆਂ ਸਨ। ਪੁਲਿਸ, ਇਨਾਂ ਹਾਈਕਰਜ਼ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। 

ਅਸਲ ਵਿਚ ਮਹਿਲਾ ਹਾਈਕਰਜ਼ ਨੇ ਚਾਬੀਆਂ ਅੱਗੇ ਫੜਾ ਦਿਤੀਆਂ ਸਨ ਅਤੇ ਪੁਲਿਸ ਅਫ਼ਸਰਾਂ ਨਾਲ ਇਨਾਂ ਦਾ ਸੰਪਰਕ ਨਾ ਹੋ ਸਕਿਆ। 27 ਸਾਲ ਦੀ ਲਵਨੀਨ ਧਵਨ ਨੂੰ ਆਖ਼ਰੀ ਵਾਰ 14 ਅਗਸਤ ਨੂੰ ਸਵੇਰੇ 9.30 ਵਜੇ ਮੈਕਲਾਫ਼ਲਿਨ ਰੋਡ ਅਤੇ ਸਟੀਲਜ਼ ਐਵੇਨਿਊ ਵੈਸਟ ਇਲਾਕੇ ਵਿਚ ਵੇਖਿਆ ਗਿਆ ਸੀ। 

ਪੀਲ ਪੁਲਿਸ ਦੇ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਲਵਲੀਨ ਧਵਨ ਦੀ ਤਸਵੀਰ ਅਤੇ ਹੁਲੀਆ ਜਾਰੀ ਕਰਦਿਆਂ ਦੱਸਿਆ ਸੀ ਕਿ ਉਸ ਦਾ ਕੱਦ 5 ਫੁੱਟ 7 ਇੰਚ ਅਤੇ ਵਜ਼ਨ ਤਕਰੀਬਨ 57 ਕਿਲੋਗ੍ਰਾਮ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਲਵਲੀਨ ਧਵਨ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ 905-453-2121 ਐਕਸਟੈਨਸ਼ਨ 2233 'ਤੇ ਕਾਲ ਕੀਤੀ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1-800-222 ਟਿਪਸ 8477 'ਤੇ ਸੰਪਰਕ ਕੀਤਾ ਜਾ ਸਕਦਾ ਹੈ।

More News

NRI Post
..
NRI Post
..
NRI Post
..