ਨਾਕੇ ‘ਤੇ ਤਾਇਨਾਤ ਥਾਣੇਦਾਰ ਦੀ ਗੋਲ਼ੀ ਲੱਗਣ ਨਾਲ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਚੌਕ ਗੋਇੰਦਵਾਲ ਸਾਹਿਬ ਵਿਖੇ ਨਾਕੇ ’ਤੇ ਤਾਇਨਾਤ ਇਕ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਕੇ ’ਤੇ ਮੌਤ ਹੋ ਗਈ ਹੈ । ਡੀ.ਐੱਸ.ਪੀ ਸਬ ਡਿਵੀਜ਼ਨ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਲੋਕਲ ਰੈਂਕ ਏ.ਐੱਸ.ਆਈ ਬਖਸ਼ੀਸ਼ ਸਿੰਘ ਕਪੂਰਥਲਾ ਚੌਂਕ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਾਕੇ ’ਤੇ ਡਿਊਟੀ ਦੇਣ ਲਈ ਪੁੱਜੇ ਸਨ।

ਡਿਊਟੀ ਦੌਰਾਨ ਕਮਰੇ ਅੰਦਰ ਮੌਜੂਦ ਐੱਸ.ਐੱਲ.ਆਰ ਰਾਈਫਲ ਦੀ ਗਰਦਨ ਦੇ ਨਜ਼ਦੀਕ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਖਸ਼ੀਸ਼ ਸਿੰਘ ਨਾਲ ਇਹ ਹਾਦਸਾ ਸਵੇਰ ਦੀ ਡਿਊਟੀ ਸ਼ਿਫਟ ਸ਼ੁਰੂ ਹੋਣ ਦੌਰਾਨ ਵਾਪਰਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।