ਕਿਸਾਨਾਂ ਦੀ ਕਮਾਈ ਵਧਾਉਣ ਲਈ ਨੀਤੀਆਂ ਨੂੰ ਬਦਲਣ ਦੀ ਲੋੜ :PM ਮੋਦੀ

by vikramsehajpal

ਦਿੱਲੀ(ਦੇਵ ਇੰਦਰਜੀਤ) :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਛੇਵੀਂ ਬੈਠਕ ਹੋਈ। ਇਹ ਬੈਠਕ ਵੀਡੀਓ ਇਸ ਸਾਲ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਹੈ। ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੀਨੋ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੀ ਆਮਦਨੀ ਵਧਾਉਣ ਦਾ ਵਿਕਲਪ ਦਸਿਆ ਹੈ। ਓਹਨਾ ਦਾ ਕਹਿਣਾ ਸੀ ਕੀ ਸਰਕਾਰ ਨੇ ਤੀਨੋ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਨਜ਼ਰ ਰੱਖ ਕੇ ਲਾਗੂ ਕੀਤੇ ਹਨ ਜਿਹਨਾਂ ਦੀ ਕਿਸਾਨਾਂ ਨੂੰ ਨੁਕਸਾਨ ਦੇਣ ਦਾ ਕੋਈ ਮਤਲਬ ਨਹੀਂ ਹੈ।