ਪੰਜਾਬ ‘ਚ ਆਮ ਆਦਮੀ ਪਾਰਟੀ ਵਲੋਂ ਸਿਆਸੀ ਧਮਕਾ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਆਮ ਆਦਮੀ ਪਾਰਟੀ ਪੰਜਾਬ ਨੇ ਪਾਰਟੀ ਦੀ ਹਲਕਾ ਪੱਧਰ ’ਤੇ ਮਜ਼ਬੂਤੀ ਲਈ 18 ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਪਾਰਟੀ ਇਕ ਹੋਰ 47 ਹਲਕਾ ਇੰਚਾਰਜ ਨਿਯੁਕਤ ਕਰ ਚੁੱਕੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਦੇ ਦਸਤਖਤਾਂ ਹੇਠ ਜਾਰੀ ਸੂਚੀ ’ਚ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ ਹਰਜੋਤ ਸਿੰਘ ਬੈਂਸ, ਆਤਮ ਨਗਰ ਲਈ ਕੁਲਵੰਤ ਸਿੰਘ ਸਿੱਧੂ, ਬਲਾਚੌਰ ਲਈ ਸੰਤੋਸ਼ ਕਟਾਰੀਆ, ਬੱਲੂਆਣਾ ਲਈ ਅਮਨਦੀਪ ਸਿੰਘ ਮੁਸਾਫਿਰ, ਬੱਸੀ ਪਠਾਣਾ ਲਈ ਰੁਪਿੰਦਰ ਸਿੰਘ ਹੈਪੀ, ਬਠਿੰਡਾ ਸ਼ਹਿਰੀ ਲਈ ਜਗਰੂਪ ਸਿੰਘ ਗਿੱਲ, ਭੁਲੱਥ ਲਈ ਰਣਜੀਤ ਸਿੰਘ ਰਾਣਾ ਨਾਂ ਸ਼ਾਮਲ ਹੈ।

ਦੀਨਾ ਨਗਰ ਲਈ ਸ਼ਮਸ਼ੇਰ ਸਿੰਘ, ਫ਼ਿਰੋਜ਼ਪੁਰ ਸ਼ਹਿਰੀ ਲਈ ਰਣਵੀਰ ਸਿੰਘ ਭੁੱਲਰ, ਫ਼ਿਰੋਜ਼ਪੁਰ ਦਿਹਾਤੀ ਲਈ ਆਸ਼ੂ ਬੰਗੜ, ਜਲੰਧਰ ਕੈਂਟ ਲਈ ਸੁਰਿੰਦਰ ਸਿੰਘ ਸੋਢੀ, ਕਪੂਰਥਲਾ ਲਈ ਮੰਜੂ ਰਾਣਾ, ਖੰਨਾ ਲਈ ਤਰੁਨਪ੍ਰੀਤ ਸਿੰਘ ਸੋਂਧ, ਮਲੇਰਕੋਟਲਾ ਲਈ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਮੁਕੇਰੀਆਂ ਲਈ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ, ਨਵਾਂ ਸ਼ਹਿਰ ਲਈ ਲਲਿਤ ਮੋਹਨ ਬੱਲੂ ਪਾਠਕ, ਕਾਦੀਆਂ ਲਈ ਜਗਰੂਪ ਸਿੰਘ ਸੇਖਵਾਂ ਅਤੇ ਤਰਨਤਾਰਨ ਲਈ ਡਾ. ਕਸ਼ਮੀਰ ਸਿੰਘ ਸੋਹਲ ਦੇ ਨਾਮ ਵੀ ਸੂਚੀ ’ਚ ਸ਼ਾਮਲ ਹਨ। ਧਿਆਨ ਰਹੇ ਕਿ ਜਗਰੂਪ ਸਿੰਘ ਸੇਖਵਾਂ ਸਾਬਕਾ ਸ਼੍ਰੋਮਣੀ ਅਕਾਲੀ ਦਲ ਨੇਤਾ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।

More News

NRI Post
..
NRI Post
..
NRI Post
..