ਮੀਡੀਆ ਡੈਸਕ: ਜ਼ਿਲ੍ਹਾ ਪੁੰਛ ਤੋਂ ਜੰਮੂ ਆ ਰਹੀ ਇਕ ਯਾਤਰੀ ਬੱਸ ਨੋਸ਼ਹਿਰਾ ਤੋਂ 18 ਕਿਲੋਮੀਟਰ ਦੂਰ ਖੱਡ 'ਚ ਡਿੱਗ ਗਈ। ਪੁਲਿਸ ਤੇ ਸਥਾਨ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਉਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਦੇ ਅਨੁਸਾਰ ਜ਼ਖ਼ਮੀਆਂ ਨੂੰ ਸੁੰਦਰਬਨੀ ਹਸਪਤਾਲ 'ਚ ਲਿਜਾਇਆ ਗਿਆ।
ਹੁਣ ਤਕ ਦੀ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁੰਛ ਜੰਮੂ ਦੇ ਵੱਲੋਂ ਆ ਰਹੀ ਇਹ ਯਾਤਰੀ ਬੱਸ ਲੰਬੇੜੀ 'ਚ ਕ੍ਰੈਸ਼ ਮੋਡ ਅਚਾਨਕ ਵੱਸ 'ਚੋਂ ਬਾਰ ਹੋ ਗਈ ਤੇ ਖੱਡ 'ਚ ਡਿੱਗ ਗਈ। ਬੱਸ 'ਚ 30 ਤੋਂ ਜ਼ਿਆਦਾ ਲੋਕ ਬੇਠੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਜਿੰਨ੍ਹਾਂ 'ਚੋਂ 10 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਆ ਰਹੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



