ਗਰੀਬ ਮਜ਼ਦੂਰਾਂ ਨੂੰ CM ਮਾਨ ਵਲੋਂ ਮਿਲ ਸਕਦਾ ਹੈ ਵੱਡਾ ਤੋਹਫ਼ਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗਰੀਬ ਮਜਦੂਰਾਂ ਨੂੰ ਵੱਡਾ ਤੋਹਫ਼ਾ ਮਿਲ ਸਕਦਾ ਹੈ। ਦੱਸਿਆ ਜਾ ਰਿਹਾ ਪੰਜਾਬ ਸਰਕਾਰ ਜਲਦ ਹੀ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਯੋਜਨਾ ਤਹਿਤ ਰਹਿਸਟਰਡ ਮਜਦੂਰਾਂ ਲਈ ਲੰਬੇ ਸਮੇ ਤੋਂ ਉਡੀਕੇ ਜਾ ਰਹੇ ਬੇਰੁਜਗਾਰੀ ਭੱਤੇ ਲਈ ਨਿਯਮਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ। ਜੁਆਇੰਟ ਡਾਇਰੈਕਟਰ ਪੇਡੂ ਵਿਕਾਸ ਸੰਜੀਵ ਨੇ ਕਿਹਾ ਸੂਬੇ ਦੇ ਵਿੱਤ ਵਿਭਾਗ ਨੇ ਬੇਰੁਜਗਾਰੀ ਭੱਤੇ ਲਈ ਨਿਯਮਾਂ ਨੂੰ ਨੋਟੀਫਾਈ ਕਰਨ ਲਈ ਬਜਟ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੋ ਸਕਦਾ ਹੈ ਆਉਣ ਵਾਲੇ ਇਕ ਜਾਂ 2 ਹਫਤਿਆਂ ਵਿੱਚ ਨਿਯਮਾਂ ਨੂੰ ਨੋਟੀਫਾਈ ਕਰ ਦਿੱਤਾ ਜਾਵੇਗਾ ।