ਪ੍ਰਸਿੱਧ ਗਾਇਕ ਇਡ ਸ਼ੀਰਨ ਕੋਰੋਨਾ ਪਾਜ਼ੇਟਿਵ

ਪ੍ਰਸਿੱਧ ਗਾਇਕ ਇਡ ਸ਼ੀਰਨ ਕੋਰੋਨਾ ਪਾਜ਼ੇਟਿਵ

ਵਾਸ਼ਿੰਗਟਨ (ਦੇਵ ਇੰਦਰਜੀਤ) : ਅਮਰੀਕਾ ਦੇ ਪ੍ਰਸਿੱਧ ਗਾਇਕ ਤੇ ਗੀਤਕਾਰ ਇਡ ਸ਼ੀਰਨ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਸਬੰਧੀ ਸ਼ੀਰਨ ਨੇ ਐਤਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਉਸਨੇ ਕੋਵਿਡ-19 ਲਈ ਪਾਜ਼ੇਟਿਵ ਟੈਸਟ ਕੀਤਾ ਹੈ।

ਇਸ ਗਾਇਕ ਦੀ ਇੰਸਟਾਗ੍ਰਾਮ ਪੋਸਟ ਅਨੁਸਾਰ ਉਹ ਪਾਜ਼ੇਟਿਵ ਟੈਸਟ ਕਰਨ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਇਕਾਂਤਵਾਸ ਹੋਣ ਦੇ ਨਾਲ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ।

ਸ਼ੀਰਨ ਨੇ ਹੁਣ ਘਰ ਤੋਂ ਇੰਟਰਵਿਊਜ਼ ਅਤੇ ਹੋਰ ਕੰਮ ਕਰਨ ਦੀ ਯੋਜਨਾ ਬਣਾਈ ਹੈ। ਸ਼ੀਰਨ ਨੇ ਇਸ ਸਮੱਸਿਆ ਕਰਕੇ ਆਪਣੇ ਨਾਲ ਸਬੰਧਿਤ ਕਿਸੇ ਕੰਮ ਦੇ ਨਾ ਹੋਣ ਕਰਕੇ ਮੁਆਫੀ ਵੀ ਮੰਗੀ ਹੈ ।

ਇਸਦੇ ਨਾਲ ਹੀ ਲੋਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ ਹੈ।