ਅਰਮੀਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਯੁੱਧ ਤੋਂ ਬਾਅਦ ਸਮਝੌਤਾ

by simranofficial

ਅਰਮੀਨੀਆ ਅਤੇ ਅਜ਼ਰਬਾਈਜਾਨ (ਐਨ .ਆਰ .ਆਈ .ਮੀਡਿਆ ):- ਅਰਮੀਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਯੁੱਧ ਤੋਂ ਬਾਅਦ ਦੇ ਸਮਝੌਤੇ ਤਹਿਤ ਅਰਮੀਨੀਆ ਦੇ ਲੋਕਾਂ ਨੇ ਆਪਣੇ ਪਿੰਡ ਖਾਲੀ ਕਰਵਾ ਲਏ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ। ਤਕਰੀਬਨ ਇੱਕ ਮਹੀਨੇ ਤੋਂ ਉੱਪਰ ਚੱਲੀ ਲੜਾਈ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਸਮਝੌਤਾ ਹੋਇਆ ਸੀ।

ਦੋਵਾਂ ਦੇਸ਼ਾਂ ਚ ਚਲ ਰਹੇ ਯੁੱਧ ਨੇ ਦੋਵਾਂ ਦੇਸ਼ਾਂ ਚ ਤਬਾਹੀ ਮਚਾਈ ਸੀ ,5000 ਤੋਂ ਉੱਪਰ ਲੋਕਾਂ ਦੀ ਜਾਨ ਗਈ ਸੀ |
ਸਮਝੌਤੇ ਤਹਿਤ ਨਾਗੋਰਨੋ-ਕਾਰਾਬਾਖ ਖੇਤਰ ਦਾ ਕੁਝ ਹਿੱਸਾ ਅਜ਼ਰਬਾਈਜਾਨ ਨੂੰ ਦਿੱਤਾ ਜਾਵੇਗਾ। ਹਾਲਾਂਕਿ, ਇਹ ਖੇਤਰ ਪਹਿਲਾਂ ਅਜ਼ਰਬਾਈਜਾਨ ਦਾ ਹਿੱਸਾ ਸੀ, ਪਰ ਅਰਮੀਨੀਆਈ ਲੋਕ ਇਸ ਉੱਤੇ ਕਈ ਦਹਾਕਿਆਂ ਤੋਂ ਰਹਿ ਰਹੇ ਸਨ |

ਅਲ ਜਜ਼ੀਰਾ ਦੀ ਰਿਪੋਰਟ ਦੇ ਅਨੁਸਾਰ, ਘਰਾਂ ਨੂੰ ਖਾਲੀ ਕਰਨ ਸਮੇਂ, ਅਰਮੀਨੀਆ ਦੇ ਲੋਕ ਉਦਾਸ ਸਨ ਅਤੇ ਬੱਚੇ ਰੋ ਰਹੇ ਸਨ। ਰੂਸ ਦੁਆਰਾ ਕੀਤੇ ਸਮਝੌਤੇ ਦੇ ਤਹਿਤ, ਅਰਮੇਨੀਆ 20 ਨਵੰਬਰ ਤੱਕ ਕਾਲ ਬਾਜ਼ਾਰ ਅਤੇ ਅਘਦਮ ਜ਼ਿਲ੍ਹਿਆਂ ਨੂੰ ਅਜ਼ਰਬਾਈਜਾਨ ਦੇ ਹਵਾਲੇ ਕਰੇਗਾ।