ਬਿਜਲੀ ਸੰਕਟ : ਮੁੜ ਇੰਡਸਟਰੀ 3 ਦਿਨਾਂ ਲਈ ਬੰਦ ਕਰਨ ਦੇ ਹੁਕਮ

by vikramsehajpal

ਜਲੰਧਰ (ਦੇਵ ਇੰਦਰਜੀਤ) : ਸਰਕੂਲਰ ਵਿਚ ਕਿਹਾ ਗਿਆ ਹੈ ਕਿ ਛੋਟ ਪ੍ਰਾਪਤ ਅਤੇ ਜ਼ਰੂਰੀ ਵਸਤੂਆਂ ਬਣਾਉਣ ਵਾਲੇ ਉਦਯੋਗਾਂ ਨੂੰ ਛੱਡ ਕੇ ਕੈਟੇਗਿਰੀ 1, 2, 3 ਵਿੱਚ ਪੈਂਦੇ ਪੱਛਮੀਂ, ਕੇਂਦਰੀ ਅਤੇ ਉੱਤਰੀ ਖੇਤਰ ਦੇ ਸਾਰੇ ਜਨਰਲ ਸਟੀਲ ਫਰਨੈਸਾਂ ਅਤੇ ਰੋਲਿੰਗ ਮਿੱਲਾਂ ਅਤੇ ਦੂਜੇ ਉਦਯੋਗ 7 ਜੁਲਾਈ ਨੂੰ ਸਵੇਰੇ 8 ਵਜੇ ਤੋਂ 10 ਜੁਲਾਈ ਸਵੇਰੇ 8 ਵਜੇ ਤੱਕ ਬੰਦ ਰਹਿਣਗੇ।ਪੰਜਾਬ ਵਿਚ ਸੋਮਵਾਰ ਤੋਂ ਉਦਯੋਗ ਚੱਲਣੇ ਸ਼ੁਰੂ ਹੋਏ ਸਨ ਪਰ ਪਾਵਰਕਾਮ ਨੇ ਬੀਤੀ ਦੇਰ ਸ਼ਾਮ ਸਰਕੂਲਰ ਜਾਰੀ ਕਰ ਕੇ 7 ਜੁਲਾਈ ਤੋਂ 3 ਦਿਨ ਲਈ ਫਿਰ ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ 4 ਜੁਲਾਈ ਨੂੰ ਸਵੇਰੇ 8 ਵਜੇ ਤੋਂ 7 ਜੁਲਾਈ ਸਵੇਰੇ 8 ਵਜੇ ਤੱਕ ਇੰਡਸਟਰੀ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ।