Republic Day 2021 : ਰਾਜਪਥ ‘ਤੇ ਦਿਖ ਰਹੀ ਦੇਸ਼ ਦੀ ਸੈਨਾ ਦੀ ਤਾਕ਼ਤ ਤੇ ਸਭਿਆਚਾਰਕ ਵਿਰਾਸਤ ਦੀ ਝਲਕ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਭਾਰਤ ਅੱਜ ਆਪਣਾ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਯੁੱਧ ਸਮਾਰਕ ਪਹੁੰਚ ਕੇ ਦੇਸ਼ ਲਈ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਜਲੀ ਅਰਪਿਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਗੇਟ 'ਤੇ ਨੈਸ਼ਨਲ ਵਾਰ ਮੈਮੋਰੀਅਲ 'ਚ ਸੇਰੇਮੋਨੀਅਲ ਬੁੱਕ 'ਤੇ ਦਸਤਖ਼ਤ ਕੀਤਾ।

72ਵੇਂ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਦੇਸ਼ ਨੂੰ ਫੌਜੀ ਤਾਕਤ ਦੇ ਨਾਲ-ਨਾਲ ਹੀ ਸੰਸਕ੍ਰਿਤਕ ਵਿਰਾਸਤ ਦੀ ਝਲਕ ਦੇਖਣ ਨੂੰ ਮਿਲੀ। ਗਣਤੰਤਰ ਦਿਵਸ ਪਰੇਡ 'ਚ ਰਾਜਮਾਰਗ 'ਤੇ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਝਾਕੀਆਂ, ਰੱਖਿਆ ਮੰਤਰਾਲੇ ਦੀ 6 ਝਾਕੀਆਂ ਹੋਰ ਕੇਂਦਰੀ ਮੰਤਰਾਲੇ ਤੇ ਅਰਧ ਸੈਨਿਕ ਬਲਾਂ ਦੀਆਂ 9 ਝਾਕੀਆਂ ਸਣੇ 32 'ਚ ਦੇਸ਼ ਦੀ ਸੰਸਕ੍ਰਿਤਕ, ਆਰਥਿਕ ਉੱਨਤੀ ਤੇ ਫੌਜ ਤਾਕਤ ਦੀ ਆਣ-ਬਾਨ ਨਜ਼ਰ ਆ ਰਹੀ ਹੈ।