ਮੁਕੇਰੀਆਂ (ਨੇਹਾ): ਪਾਵਰਕਾਮ ਵਿਭਾਗ ਮੁਕੇਰੀਆਂ ਦੇ ਐਸ.ਡੀ.ਓ. ਹਰਮਿੰਦਰ ਸਿੰਘ ਨੇ ਦੱਸਿਆ ਕਿ 29 ਜੁਲਾਈ ਨੂੰ 66 ਕੇ.ਵੀ. ਮੁਕੇਰੀਆਂ ਤੋਂ ਚੱਲ ਰਹੇ 11 ਕੇ.ਵੀ. ਫੀਡਰ ਕੰਢੀ ਏ.ਪੀ. ਦੀ ਜ਼ਰੂਰੀ ਮੁਰੰਮਤ ਕਾਰਨ, ਫੀਡਰ ਅਧੀਨ ਆਉਂਦੇ ਪਿੰਡਾਂ ਬਿਸ਼ਨਪੁਰ, ਖਾਨਪੁਰ, ਸ਼ੇਰਪੁਰ ਮਨਸੂਰਪੁਰ ਅਤੇ ਪੰਜਢੇਰਾ ਆਦਿ ਪੇਂਡੂ ਖੇਤਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।



