ਪ੍ਰਭਾਤ ਕੁਮਾਰ ਨੇ ਪੰਜਾਬ ਦੇ ਲਾਅ ਐਂਡ ਆਰਡਰ ‘ਤੇ ਚੁੱਕੇ ਸਵਾਲ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਪ੍ਰਭਾਤ ਕੁਮਾਰ ਨੇ ਪੰਜਾਬ ਦੇ ਲਾਅ ਐਂਡ ਆਰਡਰ 'ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ, ਸਰਕਾਰ ਰਾਜਨੀਤੀ ਕਰ ਰਹੀ ਹੈ, ਸਰਕਾਰ ਨਹੀਂ ਚਲਾ ਰਹੀ। ਸੋਸ਼ਲ ਮੀਡਿਆ 'ਤੇ ਨਕਲੀ ਹਿੰਦੂ ਆਗੂਆਂ ਵਲੋਂ ਭੜਕਾਊ ਬਿਆਨ ਦਿੱਤੇ ਜਾਂਦੇ ਹਨ ਤੇ ਪੰਜਾਬ ਸਰਕਾਰ ਵਲੋਂ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਪੰਜਾਬ ਸਰਕਾਰ ਇਨ੍ਹਾਂ ਨੂੰ ਸੁਰੱਖਿਆ ਦੇ ਰਹੀ ਹੈ। ਪ੍ਰਭਾਤ ਨੇ ਕਿਹਾ ਭਗਵੰਤ ਮਾਨ ਗੁਜਰਾਤ ਨੂੰ ਛੱਡੇ ਪੰਜਾਬ ਨੂੰ ਸੰਭਾਲੋ । ਪੰਜਾਬ ਸ਼ਿਵ ਸੈਨਾ ਵਾਲੇ ਕੌਈ ਸਰਟੀਫਾਈਡ ਨਹੀਂ ਹੈ। ਇਨ੍ਹਾਂ ਨੂੰ ਅੰਦਰ ਕਰੋ ਤਾਂ ਜੋ ਪੰਜਾਬ 'ਚ ਸ਼ਾਤੀ ਰਹੇ।