
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਪਾਰਟੀ ਤੇ ਪਟਿਆਲਾ ਤੋਂ ਸਸੰਦ ਮੈਬਰ ਪ੍ਰਨੀਤ ਕੌਰ ਨੂੰ ਬੀਤੀ ਦਿਨੀਂ ਕਾਂਗਰਸ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਹੁਣ ਹਾਈ ਕਮਾਂਡ ਦੇ ਨੋਟਿਸ ਤੋਂ ਬਾਅਦ ਪ੍ਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਜਿਹੜਾ ਵੀ ਫੈਸਲਾ ਚੰਗਾ ਲੱਗਦਾ… ਉਹ ਲੈ ਸਕਦੀ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਲਈ ਹਮੇਸ਼ਾ ਚੰਗਾ ਹੀ ਕੀਤਾ। ਪ੍ਰਨੀਤ ਕੌਰ ਨੇ ਕਿਹਾ ਮੈ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਦੀ ਰਹਾਂਗੀ…. ਫੈਸਲਾ ਪਾਰਟੀ 'ਤੇ ਛੱਡਦੀ ਹਾਂ । ਜਨਤਾ ਮੇਰੀ ਤਾਕਤ ਹੈ, ਬਾਕੀ ਸਭ ਕੁਝ ਉਸ ਤੋਂ ਬਾਅਦ। ਪ੍ਰਨੀਤ ਕੌਰ ਨੇ ਕਿਹਾ ਉਹ ਪਟਿਆਲਾ ਦੇ ਲੋਕਾਂ ਦੀ ਸੇਵਾ 'ਚ ਹਮੇਸ਼ਾ ਅੱਗੇ ਰਹੇਗੀ। ਜ਼ਿਕਰਯੋਗ ਹੈ ਕਿ ਪ੍ਰਨੀਤ ਕੌਰ ਨੂੰ ਪ੍ਰਧਾਨ ਰਾਜਾ ਵੜਿੰਗ ਦੀ ਸ਼ਿਕਾਇਤ ਤੋਂ ਬਾਅਦ ਕੱਲ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ।
ਹੋਰ ਖਬਰਾਂ
Rimpi Sharma
Rimpi Sharma