ਲੰਡਨ ਡੈਸਕ (ਵਿਕਰਮ ਸਹਿਜਪਾਲ) : ਬ੍ਰਿਟੇਨ ਦੀ ਪਹਿਲੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ 20 ਹਜ਼ਾਰ ਹੋਰ ਪੁਲਸ ਅਧਿਕਾਰੀਆਂ ਦੀ ਭਰਤੀ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸੰਕਲਪ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਕਦਮ ਚੁੱਕਦੇ ਹੋਏ ਆਪਣਾ ਨਵਾਂ ਕੰਮਕਾਜ ਸ਼ੁਰੂ ਕੀਤਾ।
ਜਾਨ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਡਾਓਨਿੰਗ ਸਟ੍ਰੀਟ 'ਚ ਆਪਣੇ ਪਹਿਲੇ ਭਾਸ਼ਣ 'ਚ ਇਹ ਮੁੱਖ ਵਾਅਦਾ ਕੀਤਾ ਸੀ। ਉਨ੍ਹਾਂ ਨੇ ਉਸ ਦੇ ਕੁਝ ਘੰਟਿਆਂ ਬਾਅਦ ਪਟੇਲ ਨੂੰ ਗ੍ਰਹਿ ਮੰਤਰਾਲੇ ਦਾ ਜ਼ਿੰਮਾ ਸੌਂਪਿਆ ਸੀ। ਉਨ੍ਹਾਂ ਨੇ ਡਾਓਨਿੰਗ ਸਟ੍ਰੀਟ 'ਚ ਸ਼ੁੱਕਰਵਾਰ ਨੂੰ ਕਿਹਾ ਕਿ ਜਿਵੇਂ ਕਿ ਮੈਂ ਡਾਓਨਿੰਗ ਸਟ੍ਰੀਟ ਦੀਆਂ ਪੌੜੀਆਂ 'ਤੇ ਇਸ ਹਫਤੇ ਕਿਹਾ ਸੀ, ਮੇਰਾ ਕੰਮ ਆਪਣੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਲੋਕ ਆਪਣੇ ਆਲੇ-ਦੁਆਲੇ ਸੁਰੱਖਿਅਤ ਵਾਤਾਵਰਣ ਦੇਖਣਾ ਚਾਹੁੰਦੇ ਹਨ, ਲੋਕਾਂ ਦੀ ਸੁਰੱਖਿਆ ਚਾਹੁੰਦੇ ਹਨ ਅਤੇ ਅਪਰਾਧਾਂ 'ਚ ਕਮੀ ਚਾਹੁੰਦੇ ਹਨ। ਮੈਂ 20,000 ਹੋਰ ਅਧਿਕਾਰੀਆਂ ਦੀ ਭਰਤੀ ਦਾ ਵਾਅਦਾ ਕੀਤਾ ਸੀ ਅਤੇ ਭਰਤੀ ਹੁਣ ਸਹੀ ਮਾਇਨੇ 'ਚ ਸ਼ੁਰੂ ਹੋਵੇਗੀ।



