ਕੈਨੇਡਾ ਤੋਂ ਪਰਿਵਾਰ ਸਣੇ ਡਿਪੋਰਟ ਹੋਈ ਗਰਭਵਤੀ ਔਰਤ

by

ਓਂਟਾਰੀਓ ਡੈਸਕ (Vikram Sehajpal) : ਟੋਰਾਂਟੋ ਵਿਖੇ ਰਹਿਣ ਵਾਲ ਇੱਕ ਗਰਭਵਤੀ ਮਹਿਲਾ ਦੇ ਨਾਲ ਜਿਸਨੂੰ ਕਿ ਡਿਪੋਰਟ ਕਰਨ ਦੇ ਹੁਕਮ ਜਾਰੀ ਹੋਏ ਹਨ। ਦੱਸ ਦਈਏ ਕਿ ਇਹ ਮਹਿਲਾ 7 ਮਹੀਨੇ ਦੀ ਗਰਭਵਤੀ ਹੈ ਅਤੇ ਇਸਨੂੰ ਡਾਕਟਰਾਂ ਨੇ ਯਾਤਰਾ ਕਰਨ ਤੋਂ ਸਖਤ ਮਨਾ ਕੀਤਾ ਹੈ। ਮਹਿਲਾ ਦਾ ਨਾਮ ਹੈ ਫਰਹਾਨਾ ਸੁਲਤਾਨਾ ਜੋ ਕਿ ਬੰਗਲਾਦੇਸ਼ ਦੀ ਰਹਿਣ ਵਾਲੀ ਹੈ। ਕੈਨੇਡੀਅਨ ਬਾਰਡਰ ਐਂਡ ਸਰਵਿਸਸ ਏਜੰਸੀ ਵੱਲੋਂ ਫਰਹਾਨਾ ਨੂੰ 10 ਜਨਵਰੀ ਦੀ ਫਲਾਈਟ ਰਾਹੀਂ ਵਾਪਸ ਬੰਗਲਾਦੇਸ਼ ਭੇਜਣ ਦੇ ਹੁਕਮ ਜਾਰੀ ਕੀਤੇ ਹਨ।

ਦੱਸ ਦਈਏ ਕਿ ਫਰਹਾਨਾ ਹਿਊਮੈਨੀਟੇਰੀਅਨ ਅਤੇ ਕੰਪੈਸ਼ਨੇਟ ਗ੍ਰਾਊਂਡ ਤੇ ਪੀਆਰ ਦੀ ਅਰਜ਼ੀ ਰੱਦ ਹੋ ਗਈ ਸੀ ਜਿਸਤੋਂ ਬਾਅਦ ਇਹ ਫੈਸਲਾ ਸੁਣਿਆ ਗਿਆ। ਸੁਲਤਾਨਾ ਜੋਕਿ ਸਕਾਰਬ੍ਰੋਅ ਵਿਖੇ ਰਹਿਮਦੀ ਹੇ ਉਸਨੇ ਇੱਕ ਸਥਾਨਕ ਟੀਵੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਸੰਘੀ ਸਰਕਾਰ ਤੋਂ ਸਿਰਫ ਇਹੀ ਮੰਗ ਕਰਦੀ ਹੈ ਕਿ ਉਸਨੂੰ ਘੱਟ ਘੱਟ ਬੱਚੇ ਦੇ ਜਨਮ ਤੱਕ ਇੱਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਏ ਜੋਕਿ 1 ਮਾਰਚ ਦੀ ਹੈ ਤਾ ਜੋ ਉਸਦੇ ਬੱਚੇ ਜਾਂ ਉਸਨੂੰ ਕੋਈ ਨੁਕਸਾਨ ਨਾ ਹੋਏ। 

ਸੁਲਤਾਨਾ ਨੇ ਕਿਹਾ ਕਿ ਉਸਨੇ ਕਿਹਾ ਹੈ ਕਿ ਉਹ ਚਲੀ ਜਾਏਗੀ ਪਕ ਘੱਟੋ ਘੱਟ ਉਸਨੂੰ ਆਪਣੇ ਬੱਚੇ ਦੇ ਜਨਮ ਤੱਕ ਤਾਂ ਰਹਿਣ ਦਿੱਤਾ ਜਾਏ ਕਿਓਂ ਕਿ ਡਾਕਟਰਾਂ ਵੱਲੋਂ ਉਸਨੂੰ ਯਾਤਰਾ ਨਾ ਕਰਨ ਦੀ ਹਿਦਾਇਤ ਦਿੱਤੀ ਗਈ ਹੈ।