President Election Result : 5,77,777 ਵੋਟਾਂ ਨਾਲ Draupadi Murmu ਜਿੱਤੀ ਚੋਣ

by jaskamal

ਨਿਊਜ਼ ਡੈਸਕ : President Election 2022 : ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਖਤਮ ਹੋ ਚੁੱਕੀ ਹੈ। NDA ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ 5,77,777 ਵੋਟਾਂ ਹਾਸਲ ਕਰ ਕੇ ਜਿੱਤ ਦਰਜ ਕੀਤੀ ਹੈ। ਤੀਜੇ ਰਾਊਂਡ ਦੀ ਵੋਟਿੰਗ ਵਿਚ ਦ੍ਰੋਪਦੀ ਨੇ ਜਿੱਤ ਹਾਸਲ ਕੀਤੀ। ਚੋਣ ਜਿੱਤਣ ਮਗਰੋਂ ਦ੍ਰੋਪਦੀ ਮੁਰਮੂ ਭਾਰਤ ਦੇ ਪਹਿਲੇ ਮਹਿਲਾ ਆਦੀਵਾਸੀ ਰਾਸ਼ਰਪਤੀ ਬਣ ਗਏ ਹਨ।

Draupadi Murmu ਨੇ ਵਿਰੋਧੀ ਧਿਰ ਦੇ ਉਮੀਦਵਾਰ Yashwant Sinha ਨੂੰ ਵੱਡੇ ਫਰਕ ਨਾਲ ਹਰਾਇਆ ਹੈ।ਤੀਜੇ ਗੇੜ ਦੀ ਗਿਣਤੀ 'ਚ ਉਨ੍ਹਾਂ ਨੂੰ ਰਾਸ਼ਟਰਪਤੀ ਬਣਨ ਲਈ ਲੋੜੀਂਦੀਆਂ 50 ਫ਼ੀਸਦੀ ਵੋਟਾਂ ਮਿਲ ਗਈਆਂ ਹਨ। ਵੋਟਾਂ ਦੀ ਗਿਣਤੀ ਦਾ ਹਾਲੇ ਇਕ ਦੌਰ ਬਾਕੀ ਹੈ ਪਰ ਇਹ ਸਿਰਫ਼ ਇਕ ਰਸਮ ਹੀ ਹੈ। ਕੁਲ ਤਿੰਨ ਰਾਊਂਡ ਦੀ ਗੱਲ ਕਰੀਏ ਤਾਂ ਕੁਲ ਵੋਟਾਂ 3219 ਸਨ। ਇਨ੍ਹਾਂ ਦੀ ਵੈਲਿਊ 8,38,839 ਸੀ। ਇਸ ਵਿੱਚੋਂ ਦ੍ਰੌਪਦੀ ਮੁਰਮੂ ਨੂੰ 2161 ਵੋਟਾਂ (ਮੁੱਲ 5,77,777) ਮਿਲੀਆਂ, ਜਦੋਂ ਕਿ ਯਸ਼ਵੰਤ ਸਿਨਹਾ ਨੂੰ 1058 ਵੋਟਾਂ (ਮੁੱਲ 2,61,062) ਮਿਲੀਆਂ।