ਰਾਸ਼ਟਰਪਤੀ ਮੁਰਮੂ ਨੇ 74ਵੇਂ ਗਣਤੰਤਰ ਦਿਵਸ ਨੂੰ ਲੈ ਕੇ ਦਿੱਤਾ ਸੰਦੇਸ਼, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 74ਵੇਂ ਗਣਤੰਤਰ ਦਿਵਸ ਮੌਕੇ 'ਤੇ ਭਾਸ਼ਣ ਦੌਰਾਨ ਭਾਰਤ ਵਾਸੀਆਂ ਨੂੰ 26 ਜਨਵਰੀ (ਗਣਤੰਤਰ ਦਿਵਸ ) ਦੀਆਂ ਵਧਾਈਆਂ ਦਿੱਤੀਆਂ ਹਨ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸੰਵਿਧਾਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਦੀ ਸਾਡੀ ਯਾਤਰਾ ਸ਼ਾਨਦਾਰ ਰਹੀ ਹੈ ,ਅੱਜ ਦੇ ਸਮੇ ਹਰ ਵਿਅਕਤੀ ਭਾਰਤ ਦੀ ਗੌਰਵ ਗਾਥਾ 'ਤੇ ਮਾਣ ਮੁਹਿਸੂਸ ਕਰਦਾ ਹੈ । ਉਨ੍ਹਾਂ ਨੇ ਕਿਹਾ ਅਸੀਂ ਸਾਰੇ ਇੱਕ ਹਾਂ, ਅਸੀਂ ਭਾਰਤੀ ਹਾਂ। ਭਾਰਤ ਦੁਨੀਆਂ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਮਹਿਲਾਵਾਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਮਿਲ ਰਹੇ ਹਨ । ਭਾਰਤ ਨੂੰ ਬਣਾਉਣਾ 'ਚ ਮਹਿਲਾਵਾਂ ਦਾ ਸਭ ਤੋਂ ਵੱਧ ਯੋਗਦਾਨ ਹੋਵੇਗਾ। ਰਾਸ਼ਟਰਪਤੀ ਨੇ ਕਿਹਾ ਕਿ G -20 ਪ੍ਰਧਾਨਗੀ ਦੇਸ਼ ਨੂੰ ਬਿਹਤਰ ਦੁਨੀਆਂ ਦੇ ਨਿਰਮਾਣ 'ਚ ਯੋਗਦਾਨ ਦੇਣ ਲਈ ਅਹਿਮ ਭੂਮਿਕਾ ਨਿਭਾਈ ਹੈ।