ਰਾਸ਼ਟਰਪਤੀ ਪੁਤਿਨ ਦੀ ਹੱਤਿਆ ਕੀਤੀ ਜਾਵੇ; ਅਮਰੀਕੀ ਸੰਸਦ ਮੈਂਬਰ ਦੀ ਅਪੀਲ

by jaskamal

ਨਿਊਜ਼ ਡੈਸਕ : ਅਮਰੀਕੀ ਸੰਸਦ ਮੈਂਬਰ ਸੈਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ ਹੈ ਕਿ ਰੂਸ 'ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੱਤਿਆ ਕਿਸੇ ਨੂੰ ਕਰ ਦੇਣੀ ਚਾਹੀਦੀ ਹੈ। ਉਸ ਅਨੁਸਾਰ ਤਾਂ ਹੀ ਇਹ ਜੰਗ ਖ਼ਤਮ ਹੋ ਸਕਦੀ ਹੈ। ਉਨ੍ਹਾਂ ਨੇ ਇਹ ਗੱਲਾਂ ਇਕ ਨਿੱਜੀ ਨਿਊਜ਼ ਚੈਨਲ ਦੇ ਲਾਈਵ ਪ੍ਰੋਗਰਾਮ 'ਚ ਕਹੀਆਂ। ਦੱਖਣੀ ਕੈਰੋਲੀਨਾ ਤੋਂ ਰਿਪਬਲਿਕਨ ਸੰਸਦ ਮੈਂਬਰ ਲਿੰਡਸੇ ਨੇ ਵੀ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਿਨ ਨੂੰ ਪ੍ਰਤਿਭਾਸ਼ਾਲੀ ਕਹਿਣਾ ਇਕ ਵੱਡੀ ਗਲਤੀ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਇੱਕ ਹਫਤੇ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ। ਪੁਤਿਨ ਦੇ ਇਸ ਕਦਮ ਤੋਂ ਬਾਅਦ ਅਮਰੀਕਾ ਸਮੇਤ ਕਈ ਪੱਛਮੀ ਦੇਸ਼ਾਂ ਨੇ ਰੂਸ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।

ਲਿੰਡਸੇ ਗ੍ਰਾਹਮ ਨੇ ਕਿਹਾ, 'ਰੂਸ ਵਿੱਚ ਕਿਸੇ ਵਿਅਕਤੀ ਲਈ ਇਸ ਆਦਮੀ ਨੂੰ ਬਾਹਰ ਕੱਢਣ ਦਾ ਇੱਕੋ ਇੱਕ ਤਰੀਕਾ ਹੈ, ਉਸਨੂੰ ਮਾਰਨਾ। ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਦੇਸ਼ ਅਤੇ ਦੁਨੀਆ ਦੀ ਬਹੁਤ ਵੱਡੀ ਸੇਵਾ ਹੋਵੇਗੀ। ਇਹ ਕੰਮ ਸਿਰਫ਼ ਰੂਸੀ ਲੋਕ ਹੀ ਕਰ ਸਕਦੇ ਹਨ, ਕਹਿਣਾ ਅਸਾਨ ਹੈ ਪਰ ਕਰਨਾ ਮੁਸ਼ਕਲ ਹੈ।'