
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਦੇ ਰਾਸ਼ਟਰਪਤੀ ਵੇਲੋਡੀਮੀਰ ਜ਼ੇਲੇਂਸਕੀ ਨੇ ਰੂਸ ਨਾਲ ਚੱਲ ਰਹੀ ਜੰਗ ਨੂੰ ਲੈ ਕੇ ਫਾਰਮੂਲਾ ਲਾਗੂ ਕਰਵਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ। ਅਧਿਕਾਰਤ ਬਿਆਨ ਅਨੁਸਾਰ ਰੂਸ ਤੇ ਯੂਕ੍ਰੇਨ ਨੂੰ ਆਪਣੇ ਮਤਭੇਦਾਂ ਦਾ ਸਥਾਈ ਹੱਲ ਲਭਣ ਲਈ ਗੱਲਬਾਤ ਕਰਨੀ ਚਾਹੀਦੀ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਟਵੀਟ ਕਰ ਕਿਹਾ: ਮੈ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਸਫ਼ਲ ਜੀ 20 ਪ੍ਰਧਾਨਗੀ ਅਹੁਦੇ ਲਈ ਵਧਾਈ ਦਿੱਤੀ, ਮੈ ਇਸੇ ਮੰਚ ਤੋਂ ਰੂਸ ਨਾਲ ਸ਼ਾਤੀ ਦੇ ਫਾਰਮੂਲੇ ਦਾ ਐਲਾਨ ਕੀਤਾ ਸੀ ਤੇ ਹੁਣ ਮੈ ਇਸ ਦੇ ਲਾਗੂ ਕਰਨ 'ਚ ਭਾਰਤ ਦੀ ਮਦਦ ਵਿੱਚ ਵਿਸ਼ਵਾਸ ਕਰਦਾ ਹਾਂ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਰੂਸ ਯੂਕ੍ਰੇਨ 'ਚ ਜੰਗ ਖਤਮ ਕਰਨ ਲਈ ਉਸ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਇਸ ਜੰਗ ਦੌਰਾਨ ਹੁਣ ਤੱਕ ਕਈ ਲੋਕ ਬੇਘਰ ਹੋ ਗਏ ਹਨ ਤੇ ਕਈ ਲੋਕਾਂ ਦੀ ਮੌਤਾਂ ਹੋ ਗਈਆਂ ਹਨ ।
ਹੋਰ ਖਬਰਾਂ
Rimpi Sharma
Rimpi Sharma