ਰਾਸ਼ਟਰਪਤੀ ਜ਼ੇਲੇਂਸਕੀ ਦਾ ਪੁਤਿਨ ਨੂੰ ਜਵਾਬ; ਮੈਂ ਕੀਵ ‘ਚ ਹੀ ਮੌਜੂਦ ਹਾਂ, ਕਿਸੇ ਤੋਂ ਨਹੀਂ ਡਰਦਾ…

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਦੋਵੇਂ ਦੇਸ਼ ਇਕ-ਦੂਜੇ ਅੱਗੇ ਝੁਕਣ ਲਈ ਤਿਆਰ ਨਹੀਂ ਹਨ। ਇੰਨਾ ਹੀ ਨਹੀਂ ਦੋਹਾਂ ਦੇਸ਼ਾਂ ਦੇ ਨੇਤਾ ਇਕ ਦੂਜੇ 'ਤੇ ਜ਼ੁਬਾਨੀ ਹਮਲੇ ਵੀ ਕਰ ਰਹੇ ਹਨ। ਇਸ ਸਭ ਦੇ ਵਿਚਕਾਰ ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਕੀਵ ਛੱਡ ਕੇ ਬੰਕਰ 'ਚ ਲੁਕ ਗਏ ਹਨ ਪਰ ਹੁਣ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਕਿਹਾ ਹੈ ਕਿ ਉਹ ਕਿਸੇ ਬੰਕਰ 'ਚ ਨਹੀਂ ਲੁਕੇ ਹੋਏ ਹਨ ਤੇ ਉਦੋਂ ਤੱਕ ਕੀਵ ਵਿਚ ਮੌਜੂਦ ਰਹਿਣਗੇ ਜਦੋਂ ਤੱਕ ਇਸ ਦੇਸ਼ਭਗਤੀ ਦੀ ਜੰਗ ਨੂੰ ਜਿੱਤਣਾ ਜ਼ਰੂਰੀ ਹੋਵੇਗਾ।

ਜ਼ੇਲੇਂਸਕੀ ਨੇ ਕਿਹਾ ਕਿ ਮੈਂ ਮੈਦਾਨ ਛੱਡਣ ਵਾਲਾ ਨਹੀਂ ਹਾਂ। ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਸੋਮਵਾਰ ਦਾ ਦਿਨ ਬਹੁਤ ਔਖਾ ਹੁੰਦਾ ਹੈ। ਸਾਡੇ ਦੇਸ਼ ਵਿੱਚ ਜੰਗ ਚੱਲ ਰਹੀ ਹੈ। ਇਸ ਲਈ ਹੁਣ ਸਾਡੇ ਲਈ ਹਰ ਦਿਨ ਸੋਮਵਾਰ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇੱਥੇ ਕੀਵ ਦੀ ਬਾਰਕੋਵਾ ਸਟਰੀਟ 'ਤੇ ਮੌਜੂਦ ਹਾਂ। ਮੈਂ ਕਿਸੇ ਤੋਂ ਡਰਦਾ ਨਹੀਂ। ਮੈਂ ਆਪਣੀ ਦੇਸ਼ ਭਗਤੀ ਦੀ ਜੰਗ ਜਿੱਤਣ ਤੱਕ ਇੱਥੇ ਹੀ ਰਹਾਂਗਾ।