ਨਵੰਬਰ ਵਿੱਚ ਸਬਜ਼ੀਆਂ ਅਤੇ ਮਸਾਲਿਆਂ ਦੀਆਂ ਕੀਮਤਾਂ ‘ਚ ਵਾਧਾ: ਪ੍ਰਚੂਨ ਮਹਿੰਗਾਈ 0.71% ਤੱਕ ਵਧੀ

by nripost

ਨਵੀਂ ਦਿੱਲੀ (ਨੇਹਾ): ਦੇਸ਼ ਭਰ ਵਿਚ ਨਵੰਬਰ ਦੌਰਾਨ ਰਿਟੇਲ ਮਹਿੰਗਾਈ ਦਰ ਪਿਛਲੇ ਮਹੀਨੇ ਦੇ ਪੱਧਰ ਤੋਂ ਵੱਧ ਕੇ 0.71 ਫੀਸਦੀ ਦੇ ਪੱਧਰ ’ਤੇ ਆ ਗਈ ਹੈ। ਇਹ ਦਰ ਅਕਤੂਬਰ ਦੌਰਾਨ 0.25 ਫੀਸਦੀ ਸੀ। ਨਵੰਬਰ ਵਿਚ ਮਹਿੰਗਾਈ ਸਬਜ਼ੀਆਂ, ਅੰਡਿਆਂ ਦੀ ਕੀਮਤ, ਮਸਾਲਿਆਂ ਦੀ ਕੀਮਤ, ਤੇਲ ਤੇ ਬਿਜਲੀ ਦੀਆਂ ਦਰਾਂ ਵਧਣ ਕਾਰਨ ਵਧੀ ਹੈ। ਦੱਸਣਾ ਬਣਦਾ ਹੈ ਕਿ ਪ੍ਰਚੂਨ ਮਹਿੰਗਾਈ ਦਰ ਵਿਚ ਪੰਜਾਹ ਫੀਸਦੀ ਯੋਗਦਾਨ ਖਾਣ ਪੀਣ ਵਾਲੀਆਂ ਵਸਤਾਂ ਦਾ ਹੁੰਦਾ ਹੈ।

ਕੌਮੀ ਅੰਕੜਾ ਦਫ਼ਤਰ (ਐੱਨ ਐੱਸ ਓ) ਦੇ ਅੰਕੜਿਆਂ ਅਨੁਸਾਰ ਨਵੰਬਰ ’ਚ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ 3.91 ਫੀਸਦ ਦੀ ਗਿਰਾਵਟ ਆਈ; ਅਕਤੂਬਰ ਨੂੰ ਇਹ ਗਿਰਾਵਟ 5.02 ਫੀਸਦ ਸੀ। ਐੱਨ ਐੱਸ ਓ ਨੇ ਕਿਹਾ ਕਿ ਤੇਲ ਤੇ ਬਿਜਲੀ ਮਹਿੰਗਾਈ ਨਵੰਬਰ ’ਚ 2.32 ਫੀਸਦ ਰਹੀ। ਅਕਤੂਬਰ ’ਚ ਇਹ 1.98 ਫੀਸਦ ਸੀ। ਇਹ ਵੀ ਜ਼ਿਕਰਯੋਗ ਹੈ ਕਿ ਅਕਤੂਬਰ ਵਿਚ ਰਿਟੇਲ ਮਹਿੰਗਾਈ 0.25 ਫੀਸਦੀ ਦੇ ਰਿਕਾਰਡ ਹੇਠਲੇ ਪੱਧਰ ’ਤੇ ਆ ਗਈ ਸੀ।

More News

NRI Post
..
NRI Post
..
NRI Post
..