ਪ੍ਰਧਾਨ ਮੰਤਰੀ ਮੋਦੀ ਨੇ ਮੰਤਰੀ ਮੰਡਲ ‘ਚ ਕੀਤਾ ਵਿਸਥਾਰ, 14 ਬਣਾਏ ਕੈਬਨਿਟ ਅਤੇ 29 ਰਾਜ ਮੰਤਰੀ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ ਹੈ। ਇਸ ਮੰਤਰੀ ਮੰਡਲ ਵਿਸਥਾਰ 'ਚ ਕੁਲ 43 ਆਗੂਆਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਕਈ ਮੰਤਰੀਆਂ ਨੇ ਅਸਤੀਫਾ ਵੀ ਦਿੱਤਾ ਹੈ। ਸਭ ਤੋਂ ਪਿਹਲਾਂ ਨਾਰਾਇਣ ਰਾਣੇ ਨੇ ਸਹੁੰ ਚੁੱਕੀ। ਨਾਰਾਇਣ ਰਾਣੇ, ਸਬਰਾਨੰਦ ਸੋਨੋਵਾਲ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਜਯੋਤੀਰਾਦਿੱਤਿਆ ਸਿੰਧੀਆ ਤੇ ਵਰਿੰਦਰ ਕੁਮਾਰ ਸਮੇਤ 15 ਆਗੂਆਂ ਨੇ ਕੈਬਨਿਟ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ ਹੈ। ਬਾਕੀ 28 ਸੰਸਦ ਮੈਂਬਰਾਂ ਸਮੇਤ ਕਈ ਆਗੂ ਸ਼ਾਮਲ ਹਨ। ਕੈਬਨਿਟ ਵਿਸਤਾਰ ਤੋਂ ਪਹਿਲਾਂ ਕੁਲ 12 ਨੇਤਾਵਾਂ ਦੇ ਮੰਤਰੀ ਪ੍ਰੀਸ਼ਦ ਤੋਂ ਅਸਤੀਫਿਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਨਜ਼ੁੂਰ ਕਰ ਲਿਆ ਹੈ। ਇਨ੍ਹਾਂ ਨੇਤਾਵਾਂ ਵਿਚ ਰਵੀਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵਡੇਕਰ, ਰਮੇਸ਼ ਪੋਖਰਿਆਲ ਨਿਸ਼ੰਕ ਵੀ ਸ਼ਾਮਲ ਹਨ।

ਇਨ੍ਹਾਂ 43 ਨੇਤਾਵਾਂ ਨੇ ਚੁੱਕੀ ਕੈਬਨਿਟ ਅਤੇ ਰਾਜ ਮੰਤਰੀ ਵਜੋਂ ਸਹੁੰ
ਨਾਰਾਇਣ ਰਾਣੇ, ਸਰਬਾਨੰਦ ਸੋਨੋਵਾਲ, ਵਰਿੰਦਰ ਕੁਮਾਰ, ਜਯੋਤਿਰਾਦਿੱਤਿਆ ਸਿੰਧੀਆ, ਰਾਮਚੰਦਰ ਪ੍ਰਸਾਦ ਸਿੰਘ (ਆਰ. ਸੀ. ਪੀ. ਸਿੰਘ ਜੇ. ਡੀ. ਯੂ.), ਅਸ਼ਵਨੀ ਵੈਸ਼ਨਵ, ਪਸ਼ੂਪਤੀ ਪਾਰਸ (ਐੱਲ. ਜੇ. ਪੀ.), ਕਿਰਨ ਰਿਜੀਜੂ, ਰਾਜ ਕੁਮਾਰ ਸਿੰਘ, ਹਰਦੀਪ ਪੁਰੀ, ਮਨਸੁਖ ਮੰਡਾਵੀਆ, ਭੂਪਿੰਦਰ ਯਾਦਵ, ਪੁਰੂਸ਼ੋਤਮ ਰੂਪਾਲਾ, ਜੀ ਕਿਸ਼ਨ ਰੈੱਡੀ, ਅਨੁਰਾਗ ਸਿੰਘ ਠਾਕੁਰ, ਪੰਕਜ ਚੌਧਰੀ, ਅਨੁਪ੍ਰਿਆ ਪਟੇਲ (ਅਪਨਾ ਦਲ), ਸੱਤਿਆਪਾਲ ਸਿੰਘ ਬਘੇਲ, ਰਾਜੀਵ ਚੰਦਰਸ਼ੇਖਰ, ਸ਼ੋਭਾ ਕਰੰਦਾਲਜੇ, ਭਾਨੂੰ ਪ੍ਰਤਾਪ ਸਿੰਘ ਵਰਮਾ, ਦਰਸ਼ਨ ਵਿਕਰਮ, ਮੀਨਾਕਸ਼ੀ ਲੇਖੀ, ਅਨੁਪਪੂਰਣਾ ਦੇਵੀ, ਏ. ਨਾਰਾਇਣਸਾਮੀ, ਕੌਸ਼ਲ ਕਿਸ਼ੋਰ, ਅਜੇ ਭੱਟ, ਬੀ. ਐੱਲ. ਵਰਮਾ, ਅਜੇ ਕੁਮਾਰ, ਦੇਵੁਸਿੰਘ ਚੌਹਾਨ, ਭਗਵੰਤ ਖੂਬਾ, ਕਪਿਲ ਪਾਟਿਲ, ਪ੍ਰਤਿਭਾ ਭੌਮਿਕ, ਸੁਭਾਸ਼ ਸਰਕਾਰ, ਭਾਗਵਤ ਕਰਾਦ, ਰਾਜਕੁਮਾਰ ਰੰਜਨ ਸਿੰਘ, ਭਾਰਤੀ ਪ੍ਰਵੀਣ ਪਵਾਰ, ਵਿਸ਼ਵੇਸ਼ਰਵ ਟੁਡੂ, ਸ਼ਾਤਨੂੰ ਠਾਕੁਰ, ਮੁੰਜਾਪਾਰਾ ਮਹਿੰਦਰ ਭਾਈ, ਜਾਨ ਬਰਾਲਾ, ਐੱਲ. ਮੁਰਗੁਨ, ਨਿਸ਼ਿਤ ਪ੍ਰਮਾਣਿਕ।