ਪ੍ਰਧਾਨ ਮੰਤਰੀ ਮੋਦੀ ਨੇ ਜਰਮਨ ਚਾਂਸਲਰ ਓਲਾਫ ਸਕੋਲਜ਼ ਨਾਲ ਕੀਤੀ ਦੁਵੱਲੀ ਗੱਲਬਾਤ

by jaskamal

ਨਿਊਜ਼ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਮੁਲਾਕਾਤ ਕੀਤੀ, ਜਿਸ 'ਚ ਦੋਵਾਂ ਨੇਤਾਵਾਂ ਦੇ ਰਣਨੀਤਕ, ਖੇਤਰੀ ਤੇ ਵਿਸ਼ਵ ਵਿਕਾਸ 'ਤੇ ਵਿਚਾਰ-ਵਟਾਂਦਰੇ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਯੂਰਪ ਦੌਰੇ ਦੇ ਪਹਿਲੇ ਪੜਾਅ 'ਤੇ ਸੋਮਵਾਰ ਸਵੇਰੇ ਜਰਮਨੀ ਪਹੁੰਚੇ। ਮੋਦੀ ਆਪਣੇ ਦੌਰੇ ਦੌਰਾਨ ਡੈਨਮਾਰਕ ਤੇ ਫਰਾਂਸ ਵੀ ਜਾਣਗੇ।

ਪ੍ਰਧਾਨ ਮੰਤਰੀ ਮੋਦੀ ਦੀ ਯੂਰਪ ਯਾਤਰਾ ਯੂਕਰੇਨ ਸੰਕਟ ਦੇ ਵਿਚਕਾਰ ਹੋ ਰਹੀ ਹੈ, ਜਿਸ ਨੂੰ ਲੈ ਕੇ ਲਗਪਗ ਪੂਰਾ ਯੂਰਪ ਰੂਸ ਖ਼ਿਲਾਫ਼ ਇੱਕਜੁੱਟ ਹੈ। ਬਰਲਿਨ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਚਾਂਸਲਰ ਦਫਤਰ (ਚਾਂਸਲਰ) ਦੇ ਸਾਹਮਣੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ, ਜਿੱਥੇ ਉਹ ਚਾਂਸਲਰ ਓਲਾਫ ਸਕੋਲਜ਼ ਨਾਲ ਗੱਲਬਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕੀਤਾ ਕਿ ਭਾਰਤ-ਜਰਮਨੀ ਸਹਿਯੋਗ ਦਾ ਵਿਸਤਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚਾਂਸਲਰ ਓਲਾਫ ਸਕੋਲਜ਼ ਨੇ ਬਰਲਿਨ 'ਚ ਮੁਲਾਕਾਤ ਕੀਤੀ।