ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਹਰਿਦੁਆਰ ਕੁੰਭ ਮੇਲਾ ਇਥੇ ਹੀ ਰੋਕ ਦਿੱਤਾ ਜਾਵੇ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਦੇਸ਼ ਵਿਚ ਤੇਜ਼ੀ ਨਾਲ ਫੈਲਦੇ ਕੋਰੋਨਾ ਸੰਕ੍ਰਮਣ ਦੇ ਵਿਚ ਹਰਿਦੁਆਰ ਵਿਚ ਕਰਵਾਏ ਜਾ ਰਹੇ ਕੁੰਭ ਮੇਲੇ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਅਜਿਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪੀਲ ਕੀਤੀ ਹੈ ਕਿ ਹਰਿਦੁਆਰ ਕੁੰਭ ਮੇਲਾ ਇਥੇ ਹੀ ਰੋਕ ਦਿੱਤਾ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, 'ਮੈਂ ਆਚਾਰਿਆ ਮਹਾਮੰਡਲੇਸ਼ਵਰ ਸਵਾਮੀ ਅਵਧੇਸ਼ਾਨੰਦ ਗਿਰੀ ਜੀ ਨਾਲ ਅੱਜ ਫੋਨ 'ਤੇ ਗੱਲ ਕੀਤੀ।

ਸਾਰੇ ਸੰਤਾਂ ਦੀ ਸਿਹਤ ਹਾਲ ਜਾਣਿਆ। ਸਾਰੇ ਸੰਤਗਣ ਪ੍ਰਸ਼ਾਸਨ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ। ਮੈਂ ਇਸ ਲਈ ਸੰਤ ਜਗਤ ਦਾ ਧੰਨਵਾਦ ਕੀਤਾ। ਮੈਂ ਦੁਆ ਕੀਤੀ ਹੈ ਕਿ ਦੋ ਸ਼ਾਹੀ ਇਸ਼ਨਾਨ ਹੋ ਚੁੱਕੇ ਹਨ ਤੇ ਹੁਣ ਕੁੰਭ ਨੂੰ ਕੋਰੋਨਾ ਦੇ ਸੰਕਟ ਦੇ ਚਲਦੇ ਇੱਕ ਚਿੰਨ੍ਹ ਦੇ ਤੌਰ ਤੇ ਸੇਵਾ ਯੋਗ ਹੀ ਰੱਖਿਆ ਜਾਵੇ। ਇਸ ਨਾਲ ਇਸ ਸੰਕਟ ਦੀ ਲਡ਼ਾਈ ਨੂੰ ਤਾਕਤ ਮਿਲੇਗੀ। ਪੀਐੱਮ ਮੋਦੀ ਦੀ ਇਸ ਪਹਿਲ ਨੂੰ ਸਵਾਮੀ ਅਵਧੇਸ਼ਾਨੰਦ ਜੀ ਦਾ ਸਮਰਥਨ ਮਿਲਿਆ ਹੈ। ਸਵਾਮੀ ਅਵਧੇਸ਼ਾਨੰਦ ਜੀ ਨੇ ਟਵੀਟ ਕੀਤਾ, ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਬੇਨਤੀ ਦਾ ਅਸੀਂ ਸਨਮਾਨ ਕਰਦੇ ਹਾਂ। ਜੀਵਨ ਦੀ ਰੱਖਿਆ ਬਹੁਤ ਜ਼ਰੂਰੀ ਹੈ। ਮੇਰੀ ਧਰਮ ਦੇ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਕੋਵਿਡ ਦੇ ਹਾਲਾਤਾਂ ਨੂੰ ਦੇਖਦੇ ਹੋਏ ਭਾਰੀ ਗਿਣਤੀ ਵਿਚ ਇਸ਼ਨਾਨ ਲਈ ਨਾ ਆਉਣ ਤੇ ਨਿਯਮਾਂ ਦਾ ਪਾਲਣ ਕਰਨ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਕੁੰਭ ਮੇਲਾ ਸਮਾਪਤ ਕਰ ਦਿੱਤਾ ਜਾਵੇਗਾ।

ਮਿਲੀ ਜਾਣਕਾਰੀ ਮੁਤਾਬਕ ਨਿਰੰਜਨੀ ਤੋਂ ਇਲਾਵਾ ਆਨੰਦ ਅਖਾਡ਼ੇ ਨੇ ਵੀ ਆਪਣੇ ਅਖਾਡ਼ੇ ਵੱਲ ਕੁੰਭ ਸਮਾਪਤੀ ਦਾ ਐਲਾਨ ਕਰ ਦਿੱਤਾ ਹੈ। ਅਖਿਲ ਭਾਰਤੀ ਅਖਾਡ਼ਾ ਪ੍ਰੀਸ਼ਦ ਨੇ ਵੀ ਅਖਾਡ਼ਿਆਂ ਦੇ ਐਲਾਨ ਦਾ ਸਵਾਗਤ ਕੀਤਾ ਹੈ। ਦਸਣਾ ਜਰੂਰੀ ਹੈ ਕਿ ਕੁੰਭ ਮੇਲੇ ਵਿਚ ਕੋਰੋਨਾ ਨੇ ਆਪਣੀ ਰਫ਼ਤਾਰ ਫਡ਼ ਲਈ ਹੈ। ਕੁੰਭ ਵਿਚ ਸ਼ਾਮਲ ਸਾਧੂਆਂ ਦੀ ਜਾਂਚ ਕਰਵਾਈ ਗਈ ਤਾਂ 30 ਸਾਧੂ ਪਾਜ਼ੇਟਿਵ ਨਿਕਲੇ। ਕਰੀਬ 200 ਹੋਰ ਸਾਧੂਆਂ ਦੀ ਜਾਂਚ ਰਿਪੋਰਟ ਅੱਜ ਆਉਣ ਵਾਲੀ ਹੈ।