ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਘੱਟ ਸੀਟਾਂ ਆਉਣ ‘ਤੇ ਬਿਆਨ ਕਿਹਾ ‘ਨੰਬਰ ਗੇਮ ਤਾਂ ਚੱਲਦਾ ਰਹਿੰਦਾ ਹੈ’

by nripost

ਨਵੀ ਦਿੱਲੀ (ਹਰਮੀਤ ਕੌਰ): ਲੋਕ ਸਭਾ ਚੋਣਾਂ ਚ ਘੱਟ ਸੀਟਾਂ ਆਉਣ ਤੇ ਚ ਕਮੀ ਆਉਣ ‘ਤੇ ਉਨ੍ਹਾਂ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਿੱਤ-ਹਾਰ ਰਾਜਨੀਤੀ ਦਾ ਹਿੱਸਾ ਹਨ, ਨੰਬਰ ਗੇਮ ਹੈ ਚੱਲਦਾ ਰਹਿੰਦਾ ਹੈ , ਤੁਸੀਂ ਦੇਸ਼ ਅਤੇ ਸਮਾਜ ਲਈ ਕੰਮ ਕਰਦੇ ਰਹੋ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੀ ਆਖਰੀ ਕੈਬਨਿਟ ਮੀਟਿੰਗ ਵਿੱਚ ਕੈਬਨਿਟ ਸਹਿਯੋਗੀਆਂ ਨਾਲ ਚਰਚਾ ਕੀਤੀ। ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ 10 ਸਾਲ ਵਧੀਆ ਕੰਮ ਕੀਤਾ ਹੈ ਅਤੇ ਇਸ ਨੂੰ ਅੱਗੇ ਵਧਾਇਆ ਜਾਵੇਗਾ। ਬੈਠਕ ‘ਚ ਪੀਐਮ ਮੋਦੀ ਨੇ ਕਿਹਾ, ਰਾਜਨੀਤੀ ‘ਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ…ਸਾਡੀ ਸਰਕਾਰ ਨੇ ਆਰਥਿਕਤਾ ਨੂੰ ਅੱਗੇ ਲਿਜਾਣ ਦਾ ਕੰਮ ਕੀਤਾ ਹੈ ਤੇ ਅੱਗੇ ਵੀ ਹੋਰ ਬਿਹਤਰ ਕਰਾਂਗੇ।