ਦੇਸ਼ ਦੇ ਪ੍ਰਧਾਨਮੰਤਰੀ ਦਾ ਕਿਸਾਨਾਂ ਦੇ ਹੱਕ ਚ ਵੱਡਾ ਐਲਾਨ

by simranofficial

ਐਨ. ਆਰ. ਆਈ. ਮੀਡਿਆ :- ਦੇਸ਼ ਦੇ ਪ੍ਰਧਾਨਮੰਤਰੀ ਦਾ ਕਿਸਾਨਾਂ ਦੇ ਹੱਕ ਚ ਵੱਡਾ ਫੈਂਸਲਾ ਆਇਆ ਹੈ , ਪ੍ਰਧਾਨਮੰਤਰੀ ਦਾ ਕਹਿਣਾ ਹੈ ਕਿ ਇਹ ਕ਼ਾਨੂਨ ਕਿਸਾਨਾਂ ਦੇ ਹੱਕ ਚ ਨੇ , ਅਤੇ ਇਸਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ | ਖਜੂਰੀ ਵਾਰਾਨਸੀ ਪਹੁੰਚੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵਿਰੋਧੀਆਂ ਤੇ ਇਸ ਮੌਕੇ ਤੇ ਨਿਸ਼ਾਨਾ ਸਾਧਿਆ, ਕਿਹਾ ਕਿ ਵਿਰੋਧੀ ਕਿਸਾਨਾਂ ਨੂੰ ਭੜਕਾਉਣ ਚ ਲੱਗੇ ਹੋਏ ਨੇ ,ਉੰਨਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ |

ਉੰਨਾ ਨੇ ਛੋਟੇ ਕਿਸਾਨਾਂ ਦਾ ਜਿਕਰ ਕਰਦੇ ਹੋਏ ਕਿਹਾ ਹੈ ਕਿ ਛੋਟੇ ਕਿਸਾਨਾਂ ਨਾਲ ਧੋਖਾ ਹੁੰਦਾ ਸੀ ,ਇਹ ਕ਼ਾਨੂਨ ਉੰਨਾ ਕਿਸਾਨਾਂ ਨੂੰ ਅਪਰ ਚਕੇਗਾ, ਕਿਸਾਨਾਂ ਨੂੰ ਨਵੇਂ ਵਿਕਲਪ ਮਿਲਣਗੇ | ਧੋਕੇ ਤੋਂ ਬਚਾਉਣ ਲਈ ਤਬਦੀਲੀਆਂ ਕੀਤੀਆਂ ਨੇ , ਇਹ ਕ਼ਾਨੂਨ ਇਸ ਲਈ ਹੀ ਬਣਾਏ ਗਏ ਨੇ ਕਿ ਕਿਸਾਨਾਂ ਨੂੰ ਵਿਦੇਸ਼ ਚ ਵੀ ਜਾਣਿਆ ਜਾਵੇ, ਉੰਨਾ ਦੀ ਪਹੁੰਚ ਵਿਦੇਸ਼ ਤਕ ਹੋਵੇ , ਉਹ ਕਰਜੇ ਤੋਂ ਬਚ ਸੱਕਣ , ਅਤੇ ਆਪਣਾ ਜੀਵਨ ਖੁਸ਼ਹਾਲੀ ਨਾਲ ਬਿਤਾ ਸੱਕਣ |

ਪ੍ਧਾਨਮੰਤਰੀ ਮੋਦੀ ਨੇ ਕਿਹਾ ਕਿ ਵਿਰੋਧ ਪਹਿਲਾਂ ਵੀ ਹੁੰਦੇ ਸਨ , ਪਰ ਹੁਣ ਵਿਰੋਧ ਦੇ ਨਾਮ ਤੇ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ,ਭਵਿੱਖ ਦਾ ਡੱਰ ਦਿੱਤਾ ਜਾ ਰਿਹਾ ਹੈ , ਉੰਨਾ ਨੂੰ ਭ੍ਰਮਿਤ ਕੀਤਾ ਜਾ ਰਿਹਾ ਹੈ , ਪ੍ਰਧਾਨਮੰਤਰੀ ਵਾਰਾਨਸੀ ਪਹੁੰਚੇ ਹੋਏ ਸਨ , ਜਿਥੇ ਉਨ੍ਹਾਂ ਨੇ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ | ਉੰਨਾ ਦਾ ਕਹਿਣਾ ਸੀ ਕਿ ਇਹ ਸਭ ਕੁਝ ਇਸ ਲਈ ਕੀਤਾ ਗਿਆ ਹੈ ਤਾਂ ਜੋ ਐਮ ਐਸ ਪੀ ਦਾ ਜੋ ਧੋਖਾ ਹੋ ਰਿਹਾ ਹੈ ਉਸਨੂੰ ਰੋਕਿਆ ਜਾ ਸੱਕੇ |