ਜੇਲ੍ਹ ’ਚ ਕੈਦੀ ਦੀ ਹੋਈ ਮੌਤ, 2 ਮਹੀਨੇ ਪਹਿਲਾਂ ਕੀਤਾ ਸੀ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਹਾਲੀ ਦੇ ਨੇੜਲੇ ਪਿੰਡ ਸੋਹਾਣਾਂ ਦੇ ਰਹਿਣ ਵਾਲੇ ਇਕ ਵਿਅਕਤੀ ਗੁਰਲਾਲ ਸਿੰਘ ਦੀ ਪਟਿਆਲਾ ਜੇਲ੍ਹ ’ਚ ਮੌਤ ਹੋ ਗਈ। 2 ਮਹੀਨੇ ਪਹਿਲਾਂ ਵਿਅਕਤੀ ਨੂੰ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਗੁਰਲਾਲ ਉਰਫ਼ ਅਮਨ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਤੇ ਪੁਲਿਸ ਨੂੰ ਰਾਤੀਂ ਪਤਾ ਚੱਲਿਆ ਕਿ ਉਸ ਦੀ ਮੌਤ ਹੋ ਗਈ ਹੈ। ਹਾਲੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲਿਆ।

More News

NRI Post
..
NRI Post
..
NRI Post
..