ਇਕੁਆਡੋਰ ‘ਚ ਜੇਲ੍ਹਾਂ ’ਚ ਭਿੜੇ ਕੈਦੀ, 62 ਮਰੇ

by vikramsehajpal

ਕੁਇਟੋ (ਇਕੁਆਡੋਰ) (ਦੇਵ ਇੰਦਰਜੀਤ)- ਇਕੁਆਡੋਰ ਦੇ 3 ਸ਼ਹਿਰਾਂ ਦੀਆਂ ਜੇਲ੍ਹਾਂ ਵਿੱਚ ਵਿਰੋਧੀ ਸਮੂਹਾਂ ਵਿਚਕਾਰ ਹੋਈ ਲੜਾਈ ਅਤੇ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਦੌਰਾਨ 62 ਕੈਦੀਆਂ ਦੀ ਮੌਤ ਹੋ ਗਈ।

ਜੇਲ੍ਹ ਅਧਿਕਾਰੀ ਐਡਮੁੰਡੋ ਮੋਨਕਾਇਓ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਿਤੀ ’ਤੇ ਕਾਬੂ ਪਾਉਣ ਲਈ 800 ਪੁਲੀਸ ਅਧਿਕਾਰੀਆਂ ਦੀ ਮਦਦ ਲਈ ਜਾ ਰਹੀ ਹੈ। ਸੋਮਵਾਰ ਨੂੰ ਝੜਪ ਸ਼ੁਰੂ ਹੋਣ ਤੋਂ ਬਾਅਦ ਸੈਂਕੜੇ ਅਧਿਕਾਰੀਆਂ ਦੀ ਇੱਥੇ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਸਮੂਹ ਜੇਲ੍ਹ ਦੇ ਅੰਦਰ ਆਪਣਾ ਅਪਰਾਧਕ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਪੁਲੀਸ ਅਧਿਕਾਰੀਆਂ ਨੇ ਹਥਿਆਰਾਂ ਦਾ ਪਤਾ ਲਾਉਣ ਲਈ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਮਗਰੋਂ ਇੱਥੇ ਝੜਪ ਹੋਈ।

More News

NRI Post
..
NRI Post
..
NRI Post
..