ਸੋਸ਼ਲ ਮੀਡਿਆ ਤੇ ਪ੍ਰਿਅੰਕਾ ਚੋਪੜਾ ਨੇ ਵਰਲਡ ਲੀਡਰਾਂ ਨੂੰ ਕੀਤੀ ਅਪੀਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਦਾਕਾਰਾ ਪ੍ਰਿਅੰਕਾ ਚੋਪੜਾ ਗਲੋਬਲ ਲੈਵਲ ’ਤੇ ਕੰਮ ਕਰ ਰਹੀ ਹੈ। ਉਹ ਕਈ ਜਾਗਰੂਕਤਾ ਅਭਿਆਨ ਚਲਾ ਰਹੀ ਹੈ। ਸੋਸ਼ਲ ਮੀਡੀਆ ’ਤੇ ਅਕਸਰ ਪ੍ਰਿਅੰਕਾ ਚੋਪੜਾ ਸਮਾਜਿਕ ਕੰਮਾਂ ਨੂੰ ਲੈ ਕੇ ਵੀਡੀਓਜ਼ ਤੇ ਪੋਸਟਾਂ ਸਾਂਝੀਆਂ ਕਰਦੀ ਨਜ਼ਰ ਆਉਂਦੀ ਹੈ। ਇਸ ਵਾਰ ਪ੍ਰਿਅੰਕਾ ਚੋਪੜਾ ਨੇ ਈਸਟਰਨ ਯੂਰਪ ’ਚ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਲਈ ਮਦਦ ਦੀ ਗੁਹਾਰ ਲਗਾਈ ਹੈ।

ਪ੍ਰਿਅੰਕਾ ਚੋਪੜਾ ਕਹਿੰਦੀ ਹੈ ਕਿ ਵਰਲਡ ਲੀਡਰਸ ਮੈਂ ਤੁਹਾਨੂੰ ਡਾਇਰੈਕਟ ਅਪੀਲ ਕਰਨਾ ਚਾਹੁੰਦੀ ਹਾਂ। ਜੋ ਵਕੀਲ ਤੇ ਐਕਟੀਵਿਸਟ ਈਸਟਰਨ ਯੂਰਪ ’ਚ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਦੀ ਮਦਦ ਕਰ ਰਹੇ ਹਨ, ਤੁਸੀਂ ਉਨ੍ਹਾਂ ਦੀ ਮਦਦ ਲਈ ਅੱਗੇ ਆਓ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਯੂਕਰੇਨ ਤੋਂ ਆਏ ਲੋਕਾਂ ਦੀ ਹਰ ਤਰੀਕੇ ਨਾਲ ਮਦਦ ਕਰੋ।

ਹਰ ਰੋਜ਼ ਦੋ ਮਿਲੀਅਨ ਬੱਚੇ ਆਪਣੇ ਆਲੇ-ਦੁਆਲੇ ਦੇ ਦੇਸ਼ ਤੋਂ ਡਰ ਕੇ ਭੱਜ ਰਹੇ ਹਨ। ਖ਼ੁਦ ਲਈ ਇਕ ਸੁਰੱਖਿਅਤ ਜਗ੍ਹਾ ਲੱਭ ਰਹੇ ਹਨ। ਅਜਿਹੀਆਂ ਚੀਜ਼ਾਂ ਹੁੰਦੀਆਂ ਦੇਖ ਰਹੇ ਹਨ, ਜੋ ਸ਼ਾਇਦ ਉਨ੍ਹਾਂ ਦੇ ਦਿਮਾਗ ’ਚ ਹਮੇਸ਼ਾ ਲਈ ਵੱਸ ਜਾਣਗੀਆਂ। ਉਨ੍ਹਾਂ ਨੇ ਜੋ ਕੁਝ ਵੀ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦਾ ਦੇਖਿਆ ਹੈ, ਉਹ ਕਾਫੀ ਡਿਸਟਰਬਿੰਗ ਹੈ।