ਪਤੀ ਨਿਕ ਜੋਨਸ ਨਾਲ ਹੌਟ ਅੰਦਾਜ਼ ‘ਚ ਪ੍ਰਿਯੰਕਾ, ਡ੍ਰੈਸ ਕਰਕੇ ਹੋਈ ਟ੍ਰੋਲ

by mediateam
ਮੀਡੀਆ ਡੈਸਕ: 77ਵੇਂ ਗੋਲਡਨ ਗਲੋਬਲ ਐਵਾਰਡਜ਼ ਦਾ ਇੱਕ ਇਵੈਂਟ ਅਮਰੀਕਾ 'ਚ ਕੀਤਾ ਗਿਆ। ਜਿਸ 'ਚ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਗਲੈਮਰਸ ਅੰਦਾਜ਼ 'ਚ ਨਜ਼ਰ ਆਈ। ਬਾਲੀਵੁੱਡ ਇੰਡਸਟਰੀ ਤੋਂ ਲੈ ਕੇ ਇੰਟਰਨੈਸ਼ਨਲ ਸਟਾਰ ਦੀ ਯਾਤਰਾ ਕਰ ਚੁੱਕੀ ਪ੍ਰਿਅੰਕਾ ਚੋਪੜਾ ਆਪਣੀ ਸ਼ਾਨਦਾਰ ਐਕਟਿੰਗ ਦੇ ਨਾਲ-ਨਾਲ ਲੁੱਕਸ ਲਈ ਵੀ ਜਾਣੀ ਜਾਂਦੀ ਹੈ। ਪ੍ਰਿਯੰਕਾ ਨੇ ਐਤਵਾਰ ਨੂੰ ਕੈਲੀਫੋਰਨੀਆ 'ਚ ਆਯੋਜਿਤ 77ਵੇਂ ਗੋਲਡਨ ਗਲੋਬਲ ਅਵਾਰਡਸ 'ਚ ਆਪਣੀ ਲੁੱਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸ ਪ੍ਰੋਗਰਾਮ ਲਈ ਇੱਕ ਖਾਸ ਪ੍ਰੋਗਰਾਮ ਅਮਰੀਕਾ ਦੇ ਬੇਵਰਲੇ ਹਿਲਟਨ ਵਿਖੇ ਆਯੋਜਿਤ ਕੀਤਾ ਗਿਆ ਸੀ। ਜਿੱਥੇ ਪ੍ਰਿਅੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਹੌਟ ਲੁੱਕ 'ਚ ਨਜ਼ਰ ਆਈ। ਪਰ ਉਸ ਦਾ ਲੁੱਕ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ। ਜਿਸ ਕਾਰਨ ਪ੍ਰਿਯੰਕਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਪ੍ਰਿਯੰਕਾ ਚੋਪੜਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸਨੇ Kukhareva London ਕੁਲੈਕਸ਼ਨ ਦੀ ਬਲੈਕ ਕਲਰ ਦੀ Rhea ਮਿਡੀ ਡ੍ਰੈਸ ਪਾਈ ਸੀ। ਜਿਸ 'ਚ ਟਟਰਲ ਨੈੱਕ ਦੇ ਨਾਲ ਕਮਰ ਦੇ ਹੇਠਾਂ ਟਰਾਂਸਪੈਰੰਟ ਦੇ ਨਾਲ ਓਵਰਸਾਈਜ਼ ਫਲਾਵਰ ਲੱਗਿਆ ਹੋਇਆ ਸੀ। ਇਸ ਲੁੱਕ ਨਾਲ ਪ੍ਰਿਯੰਕਾ ਨੇ ਮਿਲਿਮਲ ਮੇਕਅਪ, ਲਾਲ ਲਿਪਸਟਿਕ ਨਾਲ ਆਪਣੇ ਵਾਲ ਖੁਲ੍ਹੇ ਛੱਡੇ। ਜਿਸ 'ਚ ਪ੍ਰਿਯੰਕਾ ਕਾਫ਼ੀ ਹੌਟ ਨਜ਼ਰ ਆ ਰਹੀ ਸੀ। ਪ੍ਰਿਯੰਕਾ ਚੋਪੜਾ ਦਾ ਇਹ ਲੁੱਕ ਸੋਸ਼ਲ ਮੀਡੀਆ ਕਾਫ਼ੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਸ ਲੁੱਕ ਨੂੰ ਪਸੰਦ ਆ ਰਿਹਾ ਹੈ ਅਤੇ ਕੁਝ ਇਸ ਲੁੱਕ ਤੋਂ ਨਾਖੁਸ਼ ਵੀ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਪ੍ਰਿਯੰਕਾ ਨੇ ਕੀ ਪਾਇਆ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਵਿਆਹ ਤੋਂ ਬਾਅਦ ਪ੍ਰਿਯੰਕਾ ਦਾ ਫੈਸ਼ਨ ਸੇਨਸ ਬਹੁਤ ਖ਼ਰਾਬ ਹੋ ਗਿਆ ਹੈ।  ਖ਼ਬਰਾਂ ਤਾਂ ਇਹ ਵੀ ਹਨ ਕਿ ਪਿੱਗੀ ਚੋਪਸ ਦੇ ਇਸ ਬੈਗ ਦੀ ਕੀਮਤ 5 ਲੱਖ ਰੁਪਏ ਹੈ। ਜਿਸ ਨਾਲ ਬਾਅਦ 'ਚ ਪੀਸੀ ਨੇ ਖੁਦ ਨੂੰ ਉੱਪਸ ਮੁਮੇਂਟ ਦਾ ਸ਼ਿਕਾਰ ਹੋਣ ਤੋਂ ਬਚਾਇਆ। Link: https://www.instagram.com/p/B6-6xt8hrG7/?utm_source=ig_web_copy_link ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।