ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ ਪ੍ਰਿਯੰਕਾ ਚੋਪੜਾ

by mediateam

ਲੌਸ ਐਂਜਲਸ (ਵਿਕਰਮ ਸਹਿਜਪਾਲ) : ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਕਿਹਾ ਹੈ ਕਿ ਉਹ ਭਵਿੱਖ 'ਚ ਭਾਰਤ ਦੀ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਸ਼ਾਮਿਲ ਹੋਣਾ ਚਾਹੁੰਦੀ ਹੈ। ਰਿਪੋਰਟਾਂ ਮੁਤਾਬਿਕ," 'ਕਵਾਂਟੀਕੋ' ਅਦਾਕਾਰਾ ਨੇ ਇੱਕ ਇੰਟਰਵਿਊ 'ਚ ਆਪਣੇ ਅਤੇ ਆਪਣੇ ਪਤੀ ਨਿਕ ਜੋਨਸ ਵਾਸਤੇ ਰਾਜਨੀਤੀ 'ਚ ਕਰੀਅਰ ਬਣਾਉਣ ਦੀ ਇੱਛਾ ਪ੍ਰਗਟ ਕੀਤੀ ਹੈ।" ਪ੍ਰਿਯੰਕਾ ਨੇ ਕਿਹਾ ,"ਮੈਂ ਭਾਰਤ ਦੀ ਪ੍ਰਧਾਨ ਮੰਤਰੀ ਦੀ ਦੌੜ 'ਚ ਸ਼ਾਮਿਲ ਹੋਣਾ ਪਸੰਦ ਕਰਾਂਗੀ ਅਤੇ ਨਿਕ ਰਾਸ਼ਟਰਪਤੀ ਦੀ ਦੌੜ 'ਚ ਸ਼ਾਮਿਲ ਹੋਣਗੇ।"  

ਉਨ੍ਹਾਂ ਕਿਹਾ, "ਰਾਜਨੀਤੀ ਦੀ ਦੌੜ 'ਚ ਜਿਸ ਤਰ੍ਹਾਂ ਦੀਆਂ ਚੀਜ਼ਾਂ ਜੁੜੀਆਂ ਹੋਈਆਂ ਹਨ, ਮੈਨੂੰ ਪਸੰਦ ਨਹੀਂ ਹੈ, ਪਰ ਮੈਂ ਜਾਣਦੀ ਹਾਂ ਕਿ ਅਸੀਂ ਦੋਵੇਂ ਬਦਲਾਅ ਚਾਹੁੰਦੇ ਹਾਂ।" ਦੱਸਣਯੋਗ ਹੈ ਕਿ ਇੱਕ ਮਸ਼ਹੂਰ ਜੋਤਿਸ਼ ਮੁਤਾਬਿਕ ਇਹ ਗੱਲ ਬਹੁਤ ਪਹਿਲਾਂ ਸਾਹਮਣੇ ਆ ਚੁੱਕੀ ਹੈ ਕਿ ਪ੍ਰਿਯੰਕਾ ਚੋਪੜਾ 45 ਸਾਲ ਦੀ ਉਮਰ 'ਚ ਸਿਆਸਤ 'ਚ ਕਦਮ ਰੱਖ ਸਕਦੀ ਹੈ।


More News

NRI Post
..
NRI Post
..
NRI Post
..