ਪ੍ਰਿਅੰਕਾ ਗਾਂਧੀ ਦਾ ਆਪ ‘ਤੇ ਵਾਰ, ਪਹਿਲਾਂ ਇਕ ਸਰਕਾਰ ਤਾਂ ਢੰਗ ਨਾਲ ਚਲਾ ਲਓ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੌਕਰੀਆਂ ਅਤੇ ਕੋਰੋਨਾ ਵਾਇਰਸ ਸਮੇਤ ਕਈ ਮੁੱਦਿਆਂ 'ਤੇ ਘੇਰਿਆ। ਪ੍ਰਿਅੰਕਾ ਨੇ ਪੰਜਾਬ ਦੇ ਪਠਾਨਕੋਟ 'ਚ ਰੈਲੀ ਦੌਰਾਨ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਨੇ ਵੱਡੇ ਫੈਸਲੇ ਲਏ ਹਨ।

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ , 'ਮੇਰਾ ਵਿਆਹ ਪੰਜਾਬੀ ਪਰਿਵਾਰ 'ਚ ਹੋਇਆ, ਮੈਨੂੰ ਪਤਾ ਹੈ ਕਿ ਪੰਜਾਬੀਅਤ ਕੀ ਹੁੰਦੀ ਹੈ।' ਮੇਰੇ ਸਹੁਰੇ ਜਿਨ੍ਹਾਂ ਨੇ ਵੰਡ ਵੇਲੇ ਸਭ ਕੁਝ ਛੱਡ ਕੇ ਯੂਪੀ ਦੇ ਮੁਰਾਦਾਬਾਦ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪੰਜਾਬੀਅਤ ਅਜਿਹੀ ਸੇਵਾ ਹੈ ਜੋ ਕਿਸੇ ਅੱਗੇ ਨਹੀਂ ਝੁਕਦੀ, ਸਿਰਫ ਮਾਲਕ ਅੱਗੇ ਝੁਕਦੀ ਹੈ। ਪ੍ਰਿਅੰਕਾ ਗਾਂਧੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚਲਾਉਣ ਦੀ ਯੋਗਤਾ 'ਤੇ ਵੀ ਸਵਾਲ ਖੜ੍ਹੇ ਕੀਤੇ।

ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ‘ਬੜੇ ਮੀਆਂ ਤੋਂ ਬੜੇ ਮੀਆਂ ਛੋਟੇ ਮੀਆਂ ਕੇਜਰੀਵਾਲ ਸੁਭਾਨ ਅੱਲ੍ਹਾ, ਦੋਵੇਂ ਆਰਐਸਐਸ ਤੋਂ ਪੈਦਾ ਹੋਏ ਹਨ।’ ਪ੍ਰਿਅੰਕਾ ਗਾਂਧੀ ਨੇ ਕਿਹਾ ‘ਇੱਕ ਦਾ ਤਾਂ ਗੁਜਰਾਤ ਮਾਡਲ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਅਤੇ ਕੋਈ ਕਹਿੰਦਾ ਹੈ ਕਿ ਦਿੱਲੀ ਮਾਡਲ ਬਣਾਵਾਂਗੇ।’ ਸੀਐਮ ਚੰਨੀ ਬਾਰੇ ਉਨ੍ਹਾਂ ਕਿਹਾ, ‘ਕਾਂਗਰਸ ਕੋਲ ਅਸਲੀ ਸਰਦਾਰ ਹੈ, ਨਕਲੀ ਸਰਦਾਰ ਨਹੀਂ ਜੋ ਸਿਰਫ਼ ਪੱਗ ਬੰਨ ਕੇ ਸਟੇਜ ‘ਤੇ ਖੜ੍ਹੇ ਹੁੰਦੇ ਹਨ, ਸੀਐਮ ਚੰਨੀ ਨੇ 111 ਦਿਨਾਂ ‘ਚ ਦਲੇਰੀ ਨਾਲ ਲਏ ਫੈਸਲੇ।’