Priyanka Reddy Murder: ਪ੍ਰਿਅੰਕਾ ਰੈਡੀ ਨਾਲ ਹੋਈ ਹੈਵਾਇਨਤ ‘ਤੇ Social Media ਤੇ ਗਮ ਤੇ ਗੁੱਸੇ ਦਾ ਉਭਾਲ

by mediateam

ਹੈਦਰਾਬਾਦ: ਤੇਲੰਗਾਨਾ ਦੇ ਹੈਦਰਾਬਾਦ ਦੀ ਇਕ ਖ਼ਬਰ ਨੇ ਸ਼ੁੱਕਰਵਾਰ ਨੂੰ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੇ ਇਕ ਪਸ਼ੂਆਂ ਦੀ ਡਾਕਟਰ Priyanka Reddy ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਡਾਕਟਰ ਨਾਲ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ 'ਚ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਜਿਵੇਂ ਹੀ Facebook, Twitter, Whatsapp ਤੇ Instagram ਵਰਗੇ ਸੋਸ਼ਲ਼ ਮੀਡੀਆ ਪਲੇਟਫਾਰਮ 'ਤੇ ਲੋਕਾਂ ਨੂੰ ਇਸ ਦੀ ਸੂਚਨਾ ਮਿਲੀ, ਲੋਕ ਭੜਕ ਗਏ। ਦੇਸ਼ ਭਰ 'ਚ ਇਸ ਵਾਰਦਾਤ ਨੂੰ ਲੈ ਕੇ ਗੁੱਸੇ ਦਾ ਉਭਾਲ ਹੈ। ਸੋਸ਼ਲ਼ ਮੀਡੀਆ 'ਤੇ ਲੋਕ DR. Priyanka Reddy ਨੂੰ ਲੈ ਕੇ ਲਗਾਤਾਰ ਪੋਸਟ ਕਰ ਰਹੇ ਹਨ। ਉਨ੍ਹਾਂ ਦੇ ਕਾਤਲਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਜਸਟਿਸ ਫਾਰ ਪ੍ਰਿਅੰਕਾ ਰੈੱਡੀ #Justice For Priyanka Reddy, #JusticeForPriyankaReddy#HangTheRapist, ਵਰਗੇ ਆਨਲਾਈਨ ਕੈਂਪੇਨ ਵੀ ਸ਼ੁਰੂ ਹੋ ਗਏ ਹਨ ਤਾਂ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਆਓ ਦੇਖਿਏ ਸੋਸ਼ਲ ਮੀਡੀਆ 'ਤੇ ਗੁੱਸੇ ਦਾ ਕਿਵੇਂ ਦਾ ਮਾਹੌਲ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..