ਕਾਬੁਲ ਤੇ ਹੋਰ ਸੂਬਿਆਂ ’ਚ ਔਰਤਾਂ ਲਈ ਡਰਾਈਵਿੰਗ ਲਾਇਸੈਂਸ ਜਾਰੀ ਕਰਨ ’ਤੇ ਰੋਕ

by jaskamal

ਨਿਊਜ਼ ਡੈਸਕ : ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਤਾਲਿਬਾਨ ਨੇ ਰਾਜਧਾਨੀ ਕਾਬੁਲ ਤੇ ਹੋਰ ਸੂਬਿਆਂ ’ਚ ਔਰਤਾਂ ਲਈ ਡਰਾਈਵਿੰਗ ਲਾਇਸੈਂਸ ਜਾਰੀ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਹ ਪਾਬੰਦੀ ਅਜਿਹੇ ਸਮੇਂ ਲਾਗੂ ਕੀਤੀ ਗਈ ਹੈ ਜਦੋਂ ਦੇਸ਼ ਖ਼ੁਰਾਕੀ ਸਮੱਗਰੀ ਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਦਾ ਸਾਹਮਣਾ ਕਰਨ ਰਿਹਾ ਹੈ। ਸਥਾਨਕ ਮੀਡੀਆ ਮੁਤਾਬਕ ਤਾਲਿਬਾਨ ਨੇ ਹੁਣ ਮਹਿਲਾਵਾਂ ਨੂੰ ਡਰਾਈਵਿੰਗ ਲਾਇਸੈਂਸ ਦੇਣਾ ਬੰਦ ਕਰ ਦਿੱਤਾ ਹੈ। ਤਾਲਿਬਾਨ ਪਹਿਲਾਂ ਹੀ ਕੁੜੀਆਂ ਨੂੰ ਛੇਵੀਂ ਕਲਾਸ ਤੋਂ ਉੱਪਰ ਦੀਆਂ ਕਲਾਸਾਂ ’ਚ ਬੈਠਣ ਤੋਂ ਰੋਕ ਚੁੱਕਿਆ ਹੈ। ਤਾਲਿਬਾਨ ਨੇਤਾਵਾਂ ਦੀ ਦਲੀਲ ਹੈ ਕਿ ਅਧਿਆਪਕਾਂ ਦੀ ਕਮੀ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਕੁੜੀਆਂ ਲਈ ਛੇਵੀਂ ਕਲਾਸ ਤੋਂ ਅੱਗੇ ਦੀ ਪੜ੍ਹਾਈ ਜਲਦ ਹੀ ਬਹਾਲ ਕਰ ਦਿੱਤੀ ਜਾਵੇਗੀ।

ਤਾਲਿਬਾਨ ਨੇ ਸ਼ੀਆ ਮਸਜਿਦਾਂ ’ਚ ਮੰਗਲਵਾਰ ਨੂੰ ਈਦ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਹੇਰਾਤ ਤੇ ਕਾਬੁਲ ਦੇ ਸ਼ੀਆ ਮੁਸਲਮਾਨਾਂ ਨੂੰ ਉਨ੍ਹਾਂ ਦੀ ਮਸਜਿਦ ਤੋਂ ਈਦ ਦੇ ਐਲਾਨ ਤੋਂ ਪਹਿਲਾਂ ਰੋਜ਼ਾ ਖ਼ਤਮ ਕਰਨ ਲਈ ਮਜਬੂਰ ਕੀਤਾ ਗਿਆ।