ਲਿਵ ਇਨ ਰਿਲੇਸ਼ਨ ’ਚ ਸੁਰੱਖਿਆ ਲੈਣ ਲਈ ਜਾਇਦਾਦ ਦਾ ਵੇਰਵਾ ਦੇਣਾ ਹੋਵੇਗਾ ਲਾਜ਼ਮੀ : HIGH COURT

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਇਕ ਹੁਕਮ ’ਚ ਸਾਫ਼ ਕੀਤਾ ਕਿ ਵਿਆਹਿਆ ਹੋਣ ਦੇ ਬਾਵਜੂਦ ਲਿਵ ਇਨ ਰਿਲੇਸ਼ਨ ’ਚ ਸੁਰੱਖਿਆ ਲਈ ਪਟੀਸ਼ਨ ਦਾਖ਼ਲ ਕਰਦੇ ਸਮੇਂ ਹੁਣ ਆਪਣੀ ਚੱਲ-ਅਚੱਲ ਜਾਇਦਾਦ ਦਾ ਵੇਰਵਾ ਦੇਣਾ ਲਾਜ਼ਮੀ ਹੋਵੇਗਾ।

ਹਾਈ ਕੋਰਟ ਨੇ ਕਿਹਾ ਕਿ ਜਦੋਂ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿਣ ਲਈ ਸੁਰੱਖਿਆ ਮੰਗਦੀ ਹੈ ਤਾਂ ਅਦਾਲਤ ਪਤਨੀ ਤੇ ਬੱਚਿਆਂ ਨੂੰ ਭਗਵਾਨ ਭਰੋਸੇ ਨਹੀਂ ਛੱਡ ਸਕਦੀ। ਅਦਾਲਤ ਉਨ੍ਹਾਂ ਨੂੰ ਇਸ ਹਾਲਤ ’ਚ ਉਨ੍ਹਾਂ ਦੀ ਪਾਲਣਾ ਵਧੀਆ ਤਰੀਕੇ ਨਾਲ ਕਿਵੇਂ ਹੋਵੇ ਤੇ ਕਿਵੇਂ ਬੱਚਿਆਂ ਨੂੰ ਚੰਗੀ ਪਰਵਰਿਸ਼ ਦੀ ਘਾਟ ’ਚ ਅਪਰਾਧੀ ਬਣਨ ਤੋਂ ਰੋਕਿਆ ਜਾਵੇ, ਇਹ ਦੇਖਣਾ ਅਦਾਲਤ ਦਾ ਕੰਮ ਹੈ। ਇਸ ਹਾਲਤ ’ਚ ਹਾਈ ਕੋਰਟ ਨੇ ਹੁਣ ਪਹਿਲੀ ਫਰਵਰੀ 2022 ਤੋਂ ਇਹ ਲਾਜ਼ਮੀ ਬਣਾਇਆ ਹੈ ਕਿ ਪਹਿਲਾਂ ਵਿਆਹੇ ਜੋਡ਼ੇ ਨੂੰ ਸੁਰੱਖਿਆ ਦੀ ਪਟੀਸ਼ਨ ਦੇ ਨਾਲ ਚੱਲ-ਅਚੱਲ ਜਾਇਦਾਦ ਦਾ ਵੇਰਵਾ ਦੇਣਾ ਹੀ ਪਵੇਗਾ।

ਹਾਈ ਕੋਰਟ ਨੇ ਇਸ ਬਾਰੇ ਰਜਿਸਟਰਾਰ ਜਨਰਲ ਨੂੰ ਹੁਕਮ ਜਾਰੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਇਹ ਵੀ ਦੱਸਣਾ ਹੋਵੇਗਾ ਕਿ ਲਿਵ ਇਨ ਰਿਲੇਸ਼ਨ ’ਚ ਰਹਿੰਦਿਆਂ ਆਦਮੀ ਪਹਿਲੀ ਪਤਨੀ ਤੇ ਬੱਚਿਆਂ ਦਾ ਪਾਲਣ-ਪੋਸ਼ਣ ਕਿਵੇਂ ਯਕੀਨੀ ਬਣਾਏਗਾ। ਇਸ ਜਾਣਕਾਰੀ ਤੋਂ ਬਿਨਾਂ ਸੁਰੱਖਿਆ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾਈ ਨਹੀਂ ਹੋਵੇਗੀ।