ਹੋਟਲ ਦੀ ਆੜ ‘ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਮਾਰਿਆ ਛਾਪਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਹੋਟਲ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਚਲਾਈਆਂ ਜਾਂਦਾ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਣੀ ਕੇ ਬਾਗ ਇਕ ਵਿਅਕਤੀ ਵਲੋਂ ਚਲਾਏ ਜਾ ਰਹੇ ਹੋਟਲ 'ਚ ਉਸ ਦੀ ਮਾਂ ਤੇ ਭੈਣ ਕੁੜੀਆਂ ਨੂੰ ਦੇਹ ਵਪਾਰ ਦਾ ਧੰਦਾ ਕਰਵਾ ਰਹੀਆਂ ਹਨ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਜਦੋ ਛਾਪਾ ਮਾਰਿਆ ਤਾਂ ਕਮਰਿਆਂ 'ਚੋ 5 ਜੋੜੇ ਇਤਰਾਜ਼ਯੋਗ ਹਾਲਤ 'ਚ ਮਿਲੇ ਹਨ। ਫਿਲਹਾਲ ਪੁਲਿਸ ਨੇ ਮਾਮਲੇ 'ਚ 5 ਨੌਜਵਾਨਾਂ ਸਮੇਤ ਹੋਟਲ ਚਲਾ ਰਹੇ ਵਿਅਕਤੀ ਦੀ ਭੈਣ ਨੂੰ ਕਾਬੂ ਕਰ ਲਿਆ । ਜਿਨ੍ਹਾਂ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਇਕ ਹਿਰਾਸਤ 'ਤੇ ਭੇਜ ਦਿੱਤਾ ਗਿਆ ।

ਦੱਸਿਆ ਜਾ ਰਿਹਾ ਕਿ ਇਸ ਵਿਅਕਤੀ ਦੀ ਮਾਂ ਤੇ ਭੈਣ ਹੋਟਲ ਦੀ ਆੜ 'ਚ ਕੁੜੀਆਂ ਨੂੰ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸੀ । ਕਾਬੂ ਕੀਤੀਆਂ ਕੁੜੀਆਂ ਅੰਮ੍ਰਿਤਸਰ ਦੇ ਕੋਲ ਇਲਾਕਿਆਂ ਦੀਆਂ ਰਹਿਣ ਵਾਲਿਆਂ ਹਨ। ਪੁਲਿਸ ਨੇ ਕੁੜੀਆਂ ਦੇ ਬਿਆਨ ਦਰਜ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੋਟਲ ਚਲਾਉਣ ਵਾਲੇ ਮਾਂ -ਪੁੱਤ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਫਰਾਰ ਹੋ ਗਏ ਸੀ । ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ । ਦੋਸ਼ੀ ਮਾਂ -ਪੁੱਤ ਦੀ ਭਾਲ ਕੀਤੀ ਜਾ ਰਹੀ ਹੈ ।