ਸਥਾਨਕ ਰੇਲਵੇ ਪਾਰਕਿੰਗ ਵਿਖੇ ਕਾਲੇ ਖੇਤੀ ਕਾਨੂੰਨ ਖ਼ਿਲਾਫ਼ ਧਰਨਾ 246ਵੇਂ ਦਿਨ ਵਿੱਚ ਸ਼ਾਮਲ

by vikramsehajpal

ਮਾਨਸਾ ( ਆਨ ਆਰ ਆਈ ਮੀਡਿਆ ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਖੇਤੀ ਵਿਰੋਧੀ ਨੂੰ ਖ਼ਤਮ ਕਰਾਉਣ ਵਾਸਤੇ ਦਿੱਲੀ ਦੇ ਵਿੱਚ ਪੱਕੇ ਮੋਰਚੇ ਲੱਗੇ ਹੋਏ ਹਨ ਨਾਲੋ ਨਾਲ ਪੰਜਾਬ ਵਿੱਚ ਧਰਨੇ ਜਾਰੀ ਜਿਸ ਤਹਿਤ ਰੇਲਵੇ ਸਟੇਸ਼ਨ ਮਾਨਸਾ ਵਿਖੇ ਧਰਨਾ 246ਵੇ ਦਿਨ ਵਿੱਚ ਸ਼ਾਮਲ ਹੋਇਆ ਜਿਵੇਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੇਠਾਂ ਪ੍ਰੋਗਰਾਮ ਆਉਂਦਾ ਹੈ ਉਸ ਨੂੰ ਜਾਰੀ ਰੱਖਿਆ ਜਾਂਦਾ ਹੈ ਬੀ ਕੇ ਯੂ ਦੇ ਬਲਵਿੰਦਰ ਸਾਰਮਾ ਖਿਆਲਾਂ ਨੇ ਦੱਸਿਆ ਕਿ ਆਉਣ ਵਾਲੀ 5 ਜੂਨ ਨੂੰ ਬੀਜੇਪੀ ਦੇ ਲੀਡਰਾਂ ਦੇ ਘਰਾਂ ਅੱਗੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਮਾਨਸਾ ਵਿਖੇ ਸੂਰਜ ਛਾਬੜਾ ਦੇ ਘਰ ਅੱਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਪਹਿਲਾਂ ਇਕੱਠ ਮਾਨਸਾ ਰੇਲਵੇ ਸਟੇਸ਼ਨ ਤੇ ਕੀਤਾ ਜਾਵੇਗਾ ਉਸ ਤੋਂ ਬਾਅਦ ਸ਼ਹਿਰ ਵਿਚ ਦੀ ਮਾਰਚ ਕਰ ਕੇ ਮਾਰਚ ਕੀਤਾ ਜਾਵੇਗਾ ਇਸ ਮੌਕੇ ਤੇਜ ਸਿੰਘ ਚਕੇਰੀਆਂ ਇਕਬਾਲ ਸਿੰਘ ਮਾਨਸਾ ਹਰਜਿੰਦਰ ਸਿੰਘ ਮਾਨਸ਼ਾਹੀਆ ਹਰਬੰਸ ਸਿੰਘ ਹਸਪਤਾਲ ਵਾਲਾ ਬਾਬੂ ਸ਼ਰਮਾ ਮਨਜੀਤ ਧਿੰਗੜ ਜਸਵੰਤ ਜਵਾਹਰਕੇ ਪਰ ਮੇਜਰ ਸਿੰਘ ਦੂਲੋਵਾਲ ਭਜਨ ਸਿੰਘ ਘੁੰਮਣ ਜਗਦੇਵ ਸਿੰਘ ਚਕੇਰੀਆਂ ਜਗਦੇਵ ਸਿੰਘ ਸੂਬੇਦਾਰ

More News

NRI Post
..
NRI Post
..
NRI Post
..