ਸ਼ਿਕਾਗੋ ਅਤੇ ਨਿਊਯਾਰਕ ਨਸਲੀ ਹਿੰਸਾ ਖ਼ਿਲਾਫ਼ ਮੁਜ਼ਾਹਰਾ

by vikramsehajpal

ਅਮਰੀਕਾਂ,ਨਿਊਯਾਰਕ(ਦੇਵ ਇੰਦਰਜੀਤ) :ਅਪਰਾਧਾਂ ਖ਼ਿਲਾਫ਼ ਸ਼ਿਕਾਗੋ ਅਤੇ ਨਿਊਯਾਰਕ ਵਿਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਸ਼ਿਕਾਗੋ ਦੇ ਚਾਈਨਾ ਟਾਊਨ ਚੌਕ ਵਿਚ ਨਸਲੀ ਭੇਦਭਾਵ ਅਤੇ ਅਪਰਾਧਾਂ ਖ਼ਿਲਾਫ਼ ਹਜ਼ਾਰਾਂ ਲੋਕ ਸੜਕ 'ਤੇ ਆ ਗਏ। ਇਨ੍ਹਾਂ ਸਾਰਿਆਂ ਦੇ ਹੱਥਾਂ ਵਿਚ 'ਸਟਾਪ ਏਸ਼ੀਅਨ ਹੇਟ', 'ਜ਼ੀਰੋ ਟਾਲਰੈਂਸ ਫਾਰ ਰੇਸਿਜ਼ਮ' ਲਿਖੇ ਨਾਅਰਿਆਂ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਪ੍ਰਦਰਸ਼ਨਕਾਰੀਆਂ ਵਿਚ ਸਥਾਨਕ ਅਧਿਕਾਰੀ ਅਤੇ ਪੁਲਿਸ ਮੁਖੀ ਵੀ ਨਾਲ ਸਨ ਅਤੇ ਉਹ ਲੋਕਾਂ ਨੂੰ ਨਫ਼ਰਤੀ ਅਪਰਾਧ ਪ੍ਰਭਾਵੀ ਰੂਪ ਤੋਂ ਰੋਕਣ ਦਾ ਭਰੋਸਾ ਦੇ ਰਹੇ ਸਨ।

16 ਮਾਰਚ ਨੂੰ ਐਟਲਾਂਟਾ ਵਿਚ ਅੱਠ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ ਛੇ ਏਸ਼ਿਆਈ ਮੂਲ ਦੀਆਂ ਔਰਤਾਂ ਸਨ। ਇਸ ਦੇ ਬਾਅਦ ਲਗਾਤਾਰ ਕਈ ਘਟਨਾਵਾਂ ਹੋਈਆਂ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੁਰੱਖਿਆ ਵਧਾਉਣਾ, ਨਸਲੀ ਹਿੰਸਾ ਦੇ ਅਪਰਾਧਾਂ ਦੀ ਸ਼ਿਕਾਇਤ ਲਈ ਅਲੱਗ ਤੋਂ ਵੈੱਬਸਾਈਟ, ਹਿੰਸਾ ਪੀੜਤਾਂ ਲਈ ਫੰਡ, ਜੋ ਮਾਮਲੇ ਹਨ ਉਨ੍ਹਾਂ 'ਤੇ ਤੁਰੰਤ ਕਾਰਵਾਈ ਕਰਨਾ ਸੀ। ਨਿਊਯਾਰਕ ਵਿਚ ਵੀ ਨਸਲੀ ਹਿੰਸਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ 25 ਰਾਜਾਂ ਦੇ 60 ਤੋਂ ਜ਼ਿਆਦਾ ਸ਼ਹਿਰਾਂ ਦੇ ਲੋਕਾਂ ਦਾ ਪ੍ਰਤੀਨਿਧਤਵ ਸੀ।