ਕਿਸਾਨਾਂ ਦਾ ਅੰਦੋਲਨ ਹੁਣ ਵਿਦੇਸ਼ਾਂ ਤੱਕ ਪਹੁੰਚਿਆ ,ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਹੋ ਰਹੀ ਮੰਗ

by simranofficial

ਵੈੱਬ ਡੈਸਕ (ਐਨ .ਆਰ .ਆਈ ਮੀਡਿਆ ) : ਨਵੇਂ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਵਿਦੇਸ਼ਾਂ ਵਿੱਚ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਹਨ। ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਜਾ ਪਹੁੰਚ ਗਿਆ ਹੈ। ਭਾਰਤ ਹੀ ਨਹੀਂ ਹੁਣ ਇਸ ਅੰਦੋਲਨ ਦੀ ਗੂੰਝ ਵਿਦੇਸ਼ਾਂ 'ਚ ਵੀ ਸੁਣਨ ਨੂੰ ਮਿਲ ਰਹੀ ਹੈ। ਕੈਨੇਡਾ, ਆਸਟ੍ਰੇਲੀਆ, ਬ੍ਰਿਟੇਨ ਤੇ ਅਮਰੀਕਾ ਵਰਗੇ ਮੁਲਕਾਂ 'ਚ ਵੀ ਪੰਜਾਬੀ ਸੜਕਾਂ ਤੇ ਉੱਤਰ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਵਿੱਚ ਕਿਸਾਨੀ ਅੰਦੋਲਨ ਜਾਰੀ ਹੈ ਅਤੇ 8 ਨਵੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਆਸਟ੍ਰੇਲੀਆ ਭਰ ਵਿੱਚ ਕਿਸਾਨ ਹਿਤੈਸ਼ੀਆਂ ਵੱਲੋਂ ਖੇਤੀ ਬਿੱਲਾਂ ਖਿਲਾਫ ਕਾਰ ਰੈਲੀਆਂ ਤੇ ਵੱਖ ਵੱਖ ਥਾਂ ਸ਼ਾਂਤਮਈ ਪ੍ਰਦਰਸ਼ਨ ਕੱਢਿਆ ਗਿਆ। ਮੈਲਬੌਰਨ, ਸਿਡਨੀ, ਤੇ ਐਡੀਲੇਡ ਵਿਖੇ ਪੰਜਾਬੀਆਂ ਵੱਲੋਂ ਕਿਸਾਨਾਂ ਦੀ ਹਿਮਾਇਤ 'ਚ ਜ਼ਬਰਦਸਤ ਪ੍ਰਦਰਸ਼ਨ ਕੀਤੇ ਗਏ। ਮੈਲਬੌਰਨ ਦੇ ਉੱਤਰ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਕਰੇਗੀਬਰਨ ਤੋਂ ਇੱਕ ਕਾਰ ਰੈਲੀ ਕੱਢੀ ਗਈ ਜੋ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸਮਾਪਤ ਹੋਈ।

ਇਸ ਦੇ ਨਾਲ ਹੀ ਵਿਕਟੋਰੀਅਨ ਪਾਰਲੀਮੈਂਟ, ਫੈਡਰੇਸ਼ਨ ਸਕੁਅੇਰ, ਗੁਰਦੇਆਰਾ ਸਾਹਿਬ ਟਾਰਨੇਟ, ਮੈਲਟਨ, ਵੁੱਡਲੀ, ਵੈਰਿਬੀ ਤੇ ਪੈਕਨਮ ਵਿੱਚ ਕਈ ਦਿਨਾਂ ਤੋਂ ਹੱਥਾਂ ਵਿੱਚ ਤਖਤੀਆਂ ਫੜ ਕੇ ਜ਼ਬਰਸਤ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਿਡਨੀ ਵਿੱਚ ਵੀ ਭਾਰਤੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਰੋਸ ਵਜੋਂ ਇੱਕ ਕਾਰ ਰੈਲੀ ਵੀ ਕੱਢੀ ਗਈ।ਸੈਂਕੜੇ ਸਿੱਖ ਅਮਰੀਕੀਆਂ ਨੇ ਸ਼ਾਂਤਮਈ ਢੰਗ ਨਾਲ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਸ਼ਨੀਵਾਰ ਨੂੰ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਰੋਸ ਰੈਲੀਆਂ ਕੀਤੀਆਂ।ਪ੍ਰਦਰਸ਼ਨਕਾਰੀਆਂ ਦੀ ਭੀੜ ਲੰਡਨ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਇਕੱਠੀ ਹੋਈ ਤੇ ਉੱਥੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਟ੍ਰਾਫਲਗਰ ਸਕਵਾਇਰ ਦੇ ਆਸ-ਪਾਸ ਮਾਰਚ ਵੀ ਕੀਤਾ।

More News

NRI Post
..
NRI Post
..
NRI Post
..