ਆਪਣੀਆਂ ਹੱਕੀ ਮੰਗਾ ਲਈ ਪੀ ਆਰ ਟੀ ਸੀ ਕਾਮਿਆਂ ਸਰਕਾਰ ਖਿਲਾਫ ਕੀਤਾ ਰੋਸ ਮੁਜ਼ਾਹਰਾ

by vikramsehajpal

ਬੁਢਲਾਡਾ (ਕਰਨ) : ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਪੀ ਆਰ ਟੀ ਸੀ ਅਤੇ ਪਨਬਸ, ਪੰਜਾਬ ਰੋਡਵੇਜ਼ ਦੇ ਠੇਕਾ ਅਧਾਰਿਤ ਕਾਮਿਆਂ ਵੱਲੋਂ ਸਥਾਨਕ ਡਿੱਪੂ ਵਿਚ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਐਲਾਨ ਕੀਤਾ ਗਿਆ ਕਿ 28, 29, 30 ਜੂਨ ਦੀ ਤਿੰਨ ਦਿਨਾਂ ਹੜਤਾਲ ਕਰਾਗੇ। ਇਸ ਮੌਕੇ ਤੇ ਬੋਲਦਿਆਂ ਗਰਜਾ ਸਿੰਘ ਨੇ ਕਿਹਾ ਕਿ ਸਰਕਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਬਜਾਏ ਸਰਕਾਰੀ ਮਹਿਕਮਿਆਂ ਨੂੰ ਬੰਦ ਕਰਨ ਤੇ ਲੱਗੀ ਹੋਈ ਹੈ। ਯੂਨੀਅਨ ਦੇ ਆਗੂ ਕਾਬਲ ਸਿੰਘ ਨੇ ਕਿਹਾ ਮੁਲਾਜ਼ਮਾਂ ਵੱਲੋਂ ਕੀਤੀ ਜਾਣ ਵਾਲੀ ਤਿੰਨ ਰੋਜ਼ਾ ਹੜਤਾਲ ਮੁਕੰਮਲ ਹੜਤਾਲ ਹੋਵੇਗੀ ਅਤੇ ਇਸ ਮੌਕੇ ਪੀ ਆਰ ਟੀ ਸੀ ਪਨਬਸ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ।

ਉਨਾਂ ਕਿਹਾ ਕਿ ਤਿੰਨ ਦਿਨ ਹੋਣ ਵਾਲੀ ਹੜਤਾਲ ਦੋਰਾਨ ਕਿਸੇ ਵੀ ਜਾਨੀ ਮਾਲੀ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਬੰਧਤ ਮਨੇਜਮੈਂਟ ਦੀ ਹੋਵੇਗੀ। ਜੇਕਰ ਹੜਤਾਲ ਤੋਂ ਬਾਅਦ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾ ਅਸੀਂ ਸਖਤ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਗੁਰਸੇਵਕ ਸਿੰਘ, ਜਸਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਲਛਮਣ ਸਿੰਘ, ਜਗਜੀਵਨ ਸਿੰਘ, ਰਣਜੀਤ ਸਿੰਘ, ਅਮ੍ਰਿਤਪਾਲ, ਬੇਅੰਤ ਸਿੰਘ, ਰਮਨ ਦੀਪ ਸਿੰਘ, ਲਾਲਪਰੀਤ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।

ਫੋਟੋ: ਬੁਢਲਾਡਾ: ਹੱਕੀ ਮੰਗਾਂ ਲਈ ਰੋਸ ਮੁਜ਼ਾਹਰੇ ਦੌਰਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਾਮੇ