ਲਓ ਜੀ PUBG ਨੇ ਰਚ ਦਿੱਤਾ ਇਹ ਇਤਿਹਾਸ ਜੋ ਹੋਰ ਕੋਈ ਨਾ ਕਰ ਸਕਿਆ

by mediateam

ਗੇਮ ਡੈਸਕ: ਪਬਜੀ ਮੋਬਾਈਲ ਅਤੇ ਇਸ ਦੇ ਨਵੇਂ ਵਰਸ਼ਨ ‘ਗੇਮ ਫਾਰ ਪੀਸ’ ਕਰਕੇ ਚੀਨ ਦੇ ਇੰਟਰਨੈੱਟ ਪਾਵਰਹਾਊਸ ਟੇਨਸੈਂਟ ਦਾ ਰੈਵੇਨਿਊ ਮਈ ਮਹੀਨੇ ਦੇ ਇੱਕ ਦਿਨ ਦੌਰਾਨ 48 ਲੱਖ ਡਾਲਰ ਤੋਂ ਜ਼ਿਆਦਾ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਐਪ ਬਣ ਗਈ ਹੈ। ਮੋਬਾਈਲ ਐਪ ਇੰਟੈਲੀਜੇਂਸ ਕੰਪਨੀ ਸੈਂਸਰ ਟਾਵਰ ਦੀ ਰਿਪੋਰਟ ‘ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਅੰਦਾਜ਼ੇ ਮੁਤਾਬਕ ਦੋਵੇਂ ਵਰਜਨ ਮਿਲ ਕੇ ਮਈ ‘ਚ ਕੁੱਲ 14.6 ਕਰੋੜ ਡਾਲਰ ਦੀ ਕਮਾਈ ਕੀਤੀ ਜੋ ਕਿ ਅਪਰੈਲ ਦੇ ਮਹੀਨੇ ‘ਚ ਹੋਈ ਕਮਾਈ ਤੋਂ 126 ਫੀਸਦ ਜ਼ਿਆਦਾ ਹੈ। ਇਸ ਤੋਂ ਪਹਿਲਾਂ ਅਪਰੈਲ ‘ਚ ਹੁਣ ਤਕ ਦੀ ਸਭ ਤੋਂ ਜ਼ਿਆਦਾ ਕਮਾਈ ਕੀਤੀ ਸੀ। ਇਸ ਗੇਮ ਨੂੰ 10.1 ਕਰੋੜ ਡਾਲਰ ਦੀ ਕਮਾਈ ਐਪਲ ਸਟੋਰ ਅਤੇ ਗੂਗਲ ਤੋਂ 4.53 ਕਰੋੜ ਡਾਲਰ ਦੀ ਕਮਾਈ ਹਾਸਲ ਹੋਈ।

ਸੈਂਸਰ ਟਾਵਰ ਦੇ ਮੋਬਾਈਲ ਇੰਸਾਈਟਸ ਮੁਖੀ ਰੈਂਡੀ ਨੇਲਸਨ ਨੇ ਬਲੌਗ ਪੋਸਟ ‘ਚ ਲਿਖਿਆ ਕਿ ਪਬਜੀ ਮੋਬਾਈਲ ਦੇ ਦੋਵੇਂ ਵਰਸ਼ਨ ਨਾਲ ਹੋਣ ਵਾਲੀ ਕਮਾਈ ਨੂੰ ਇੱਕਠੇ ਮਿਲਾਉਣ ‘ਤੇ ਇਹ ਦੂਜੇ ਨੰਬਰ ‘ਤੇ ਰਹਿਣ ਵਾਲੀ ਗੇਮ ਆਫ਼ ਕਿੰਗਸ ਤੋਂ 17 ਫੀਸਦ ਜ਼ਿਆਦਾ ਹੈ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।