14 ਫਰਵਰੀ 2019 ਪੁਲਵਾਮਾ ਹਮਲਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 14 ਫਰਵਰੀ 2019 ਨੂੰ ਜੰਮੂ ਸ਼੍ਰੀਨਗਰ ਹਾਈਵੇਅ 'ਤੇ CRPF ਦੇ ਜਵਾਨਾਂ ਦੇ ਕਾਫਲੇ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਦੌਰਾਨ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਦੱਸ ਦਈਏ ਕਿ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼- ਏ- ਮੁਹੰਮਦ ਵਲੋਂ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਕੋਲੋਂ ਇੱਕ ਇਲਾਕੇ 'ਚ ਹੋਏ ਹਮਲੇ ਦੀ ਜਿੰਮੇਵਾਰੀ ਲਈ ਗਈ ਸੀ। ਇਸ ਹਮਲੇ ਦਾ ਬਦਲਾ ਲੈਣ ਨੇ ਭਾਰਤ ਨੇ 26 ਫਰਵਰੀ ਨੂੰ ਜੈਸ਼ -ਏ- ਮੁਹੰਮਦ ਦੇ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ । ਪੁਲਵਾਮਾ ਹਮਲੇ ਨੂੰ 4 ਸਾਲ ਪੂਰੇ ਹੋ ਗਏ ਹਨ ਪਰ ਇਸ ਦਾ ਦਰਦ ਹਾਲੇ ਵੀ ਲੋਕਾਂ ਦੇ ਅੰਦਰ ਦੇਖਣ ਨੂੰ ਮਿਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਪੁਲਵਾਮਾ ਦੇ ਨੈਸ਼ਨਲ ਹਾਈਵੇਅ 'ਤੇ ਜਾ ਰਹੇ ਜਵਾਨਾਂ ਦੇ ਕਾਫਲੇ ਤੇ ਹਮਲਾ ਕੀਤਾ ਸੀ । ਇਸ ਘਟਨਾ ਦੀ ਪੂਰੀ ਦੁਨੀਆਂ 'ਚ ਨਿੰਦਾ ਕੀਤੀ ਗਈ। ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਦਾ ਨਾਮ ਆਦਿਲ ਅਹਿਮਦ ਡਾਰ ਦੱਸਿਆ ਜਾ ਰਿਹਾ ਸੀ। ਇਸ ਤੋਂ ਇਲਾਵਾ ਹੋਰ ਵੀ ਅੱਤਵਾਦੀ ਇਸ ਹਮਲੇ 'ਚ ਸ਼ਾਮਲ ਸਨ । ਜਿਨ੍ਹਾਂ ਨੂੰ ਬਾਅਦ 'ਚ ਭਾਰਤੀ ਫੋਜ ਨੇ ਮਾਰ ਦਿੱਤਾ ਸੀ । 26 ਫਰਵਰੀ ਨੂੰ ਭਾਰਤੀ ਫੋਜ ਦੇ 12 ਮਿਰਾਜ 2000 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਨੂੰ ਪਾਰ ਕੀਤਾ ਤੇ ਜੈਸ਼ -ਏ -ਮੁਹੰਮਦ ਦੇ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਹਮਲੇ ਦੌਰਾਨ 400 ਤੋਂ ਵੱਧ ਅੱਤਵਾਦੀ ਮਾਰ ਗਏ ਸਨ ।