ਇੰਗਲੈਂਡ ’ਚ ਕਰੋਨਾ ਲਾਗ ਕਾਰਨ ਦਸੂਹਾ ਦੇ ਨੌਜਵਾਨ ਦੀ ਮੌਤ

by vikramsehajpal

ਦਸੂਹਾ (ਦੇਵ ਇੰਦਰਜੀਤ )- ਇਥੋਂ ਦੇ ਮੁਹੱਲਾ ਸ਼ੇਖਾਂ ਵਾਸੀ ਸੁਨੀਲ ਕੁਮਾਰ ਛਾਬੜਾ (44) ਪੁੱਤਰ ਜੁਗਲ ਕਿਸ਼ੋਰ ਦੀ ਇੰਗਲੈਂਡ ਵਿੱਚ ਕਰੋਨਾ ਲਾਗ ਕਾਰਨ ਮੌਤ ਹੋ ਗਈ। ਸੁਨੀਲ 11 ਸਾਲ ਇਟਲੀ ਵਿੱਚ ਰਹਿਣ ਮਗਰੋਂ ਰੁਜ਼ਗਾਰ ਲਈ ਇੰਗਲੈਂਡ ਦੇ ਸ਼ੈਫੀਲਡ ਸ਼ਹਿਰ ਚਲਾ ਗਿਆ, ਜਿੱਥੇ ਉਹ ਆਪਣਾ ਗਰੌਸਰੀ ਸਟੋਰ ਚਲਾ ਰਿਹਾ ਸੀ।

ਮ੍ਰਿਤਕ ਦੇ ਪਿਤਾ ਜੁਗਲ ਕਿਸ਼ੋਰ ਨੇ ਦੱਸਿਆ ਕਿ ਸੁਨੀਲ ਦੀ ਤਬੀਅਤ ਵਿਗੜਨ ਮਗਰੋਂ ਉਸ ਨੂੰ ਉਥੋਂ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਸੂਤਰਾਂ ਵੱਲੋਂ ਸੁਨੀਲ ਦੀ ਮੌਤ ਕਰੋਨਾ ਦੀ ਨਵੀਂ ਲਹਿਰ (ਕਰੋਨਾ ਸਟਰੇਨ) ਕਾਰਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਪਰ ਇਸ ਸਬੰਧੀ ਉਥੋਂ ਦੀ ਸਰਕਾਰ ਵੱਲੋਂ ਅਧਿਕਾਰਿਤ ਤੌਰ ’ਤੇ ਪਰਿਵਾਰ ਨੂੰ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ।

More News

NRI Post
..
NRI Post
..
NRI Post
..