ਪੰਜਾਬ: ਗੁਰਦਾਸਪੁਰ ‘ਚ ਥਾਣੇ ਦੇ ਬਾਹਰ ਹੋਇਆ ਵੱਡਾ ਧਮਾਕਾ, ਪੁਲਿਸ ਤੇ ਲੋਕਾਂ ਵਿੱਚ ਦਹਿਸ਼ਤ

by nripost

ਗੁਰਦਾਸਪੁਰ (ਪਾਇਲ): ਗੁਰਦਾਸਪੁਰ ਵਿਚ ਬੀਤੀ ਰਾਤ ਉਸ ਸਮੇਂ ਦਹਿਸ਼ਚ ਫੈਲ ਗਈ ਜਦੋਂ ਥਾਣਾ ਸਿਟੀ ਗੁਰਦਾਸਪੁਰ ਦੇ ਬਾਹਰ ਜ਼ੋਰਦਾਰ ਧਮਾਕਾ ਹੋ ਗਿਆ। ਇਸ ਧਮਾਕੇ ਦਾ ਕਾਰਣ ਭਾਵੇਂ ਪੁਲਿਸ ਨੇ ਗੱਡੀ ਦਾ ਟਾਇਰ ਫਟਣਾ ਦੱਸਿਆ ਹੈ ਪਰ ਸਵੇਰੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਵਾਇਰਲ ਹੋਈ ਹੈ, ਜਿਸ ਵਿਚ ਆਪਣੇ ਆਪ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੱਸਣ ਵਾਲੇ ਗਰੁੱਪ ਨੇ ਇਸ ‘ਧਮਾਕੇ’ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ। ਵਾਇਰਲ ਪੋਸਟ ’ਚ ਧਮਕੀਆਂ ਵੀ ਦਿੱਤੀਆਂ ਗਈਆਂ ਹਨ ਤੇ ਥਾਣਿਆਂ 'ਤੇ ਗ੍ਰਨੇਡ ਹਮਲੇ ਜਾਰੀ ਰੱਖਣ ਦੀ ਗੱਲ ਆਖੀ ਹੈ।

ਹਾਲਾਂਕਿ ਪੁਲਿਸ ਨੇ ਇਸ ਪੋਸਟ ਨੂੰ ਪੂਰੀ ਤਰ੍ਹਾਂ ਫੇਕ ਅਤੇ ਗੁੰਮਰਾਹ ਕਰਨ ਵਾਲਾ ਕਰਾਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਥਾਣੇ ਦੇ ਬਾਹਰ ਕੋਈ ਵੀ ਧਮਾਕਾ ਨਹੀਂ ਹੋਇਆ, ਬਲਕਿ ਰਾਤ ਸਮੇਂ ਇਕ ਟਰੱਕ ਦਾ ਟਾਇਰ ਫਟਣ ਦੀ ਆਵਾਜ਼ ਨੂੰ ਧਮਾਕਾ ਸਮਝ ਲਿਆ ਗਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਟਾਇਰ ਫਟਣ ਦੌਰਾਨ ਉੱਡੇ ਕੰਕਰਾਂ ਕਾਰਨ ਇਕ ਮਹਿਲਾ ਮਾਮੂਲੀ ਜ਼ਖ਼ਮੀ ਹੋਈ ਹੈ ਪਰ ਕੋਈ ਵੀ ਧਮਾਕੇ ਜਿਹੀ ਘਟਨਾ ਨਹੀਂ ਵਾਪਰੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ਤੋਂ ਬਚਣ ਅਤੇ ਸਿਰਫ਼ ਅਧਿਕਾਰਕ ਜਾਣਕਾਰੀ ’ਤੇ ਹੀ ਭਰੋਸਾ ਕਰਨ। ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਕਿ ਅਤੇ ਫੇਕ ਪੋਸਟ ਕਿੱਥੋਂ ਅਤੇ ਕਿਸ ਨੇ ਵਾਇਰਲ ਕੀਤੀ ਹੈ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।

More News

NRI Post
..
NRI Post
..
NRI Post
..