Punjab: ਕਬਾੜ ਦੇ ਗੁਦਾਮ ਭਿਆਨਕ ਅੱਗ ਲੱਗਣ ਲੱਖਾਂ ਦਾ ਹੋਇਆ ਨੁਕਸਾਨ

by nripost

ਫਿਲੌਰ (ਰਾਘਵ): ਬੀਤੀ ਰਾਤ ਕਸਬੇ ਦੇ ਮੁੱਖ ਮਾਰਗ ਉੱਪਰ ਮਈਆ ਭਗਵਾਨ ਦੇ ਡੇਰੇ ਨੇੜੇ ਇੱਕ ਕਬਾੜ ਦੇ ਭਰੇ ਗੁਦਾਮ ਨੂੰ ਅੱਗ ਲੱਗ ਗਈ। ਇਹ ਘਟਨਾ ਕਰੀਬ 1 ਤੋਂ 1:30 ਵਜੇ ਦੇ ਦਰਮਿਆਨ ਵਾਪਰੀ। ਕਬਾੜ ਦੇ ਮਾਲਿਕ ਰਿੰਕੂ ਗਿਰਧਾਰੀ, ਜੋ ਕਿ ਫਿਲੌਰ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਅੱਗ ਬੁਝਾਉਣ ਲਈ ਲੁਧਿਆਣਾ, ਫਗਵਾੜਾ ਅਤੇ ਫਿਲੌਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਫਾਇਰ ਬ੍ਰਿਗੇਡ ਨੇ ਭਾਰੀ ਜੱਦੋ ਜਹਿਦ ਦੇ ਨਾਲ ਅੱਗ 'ਤੇ ਕਾਬੂ ਪਾਇਆ। ਇਸ ਹਾਦਸੇ ਵਿੱਚ 35 ਤੋਂ 40 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਇਸ ਹਾਦਸੇ ਨਾਲ ਬਿਲਡਿੰਗ ਵੀ ਬੁਰੀ ਤਰ੍ਹਾਂ ਸੜ ਗਈ। ਏ ਐਸ ਆਈ ਧਰਮਿੰਦਰ ਅਤੇ ਅੰਗਰੇਜ਼ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਉਤੇ ਪੁੱਜੇ ਬਚਾਅ ਕਾਰਜ ਸ਼ੁਰੂ ਕਰਵਾਏ।

More News

NRI Post
..
NRI Post
..
NRI Post
..