ਪਟਿਆਲਾ (ਜਸਪ੍ਰੀਤ): ਪਟਿਆਲਾ ਦੇ ਤ੍ਰਿਪੜੀ ਇਲਾਕੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਇੱਕ ਸ਼ਰਾਬੀ ਟਰੈਕਟਰ ਚਾਲਕ ਨੂੰ ਬੁਰੀ ਤਰ੍ਹਾਂ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਇਹ ਸਾਰੀ ਕੁੱਟਮਾਰ ਪੁਲੀਸ ਦੀ ਨਿਗਰਾਨੀ ਹੇਠ ਹੋ ਰਹੀ ਹੈ। ਮਾਮਲਾ ਇਹ ਹੈ ਕਿ ਇੱਕ ਟਰੈਕਟਰ ਚਾਲਕ ਆਪਣੇ ਸਾਥੀ ਸਮੇਤ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਮੰਡੀ ਵਿੱਚ ਤੇਜ਼ ਰਫ਼ਤਾਰ ਨਾਲ ਆ ਰਹੇ ਟਰੈਕਟਰ ਨੂੰ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਚੌਕ 'ਤੇ ਮਹਿੰਦੀ ਲਗਾ ਰਹੀ ਔਰਤ 'ਤੇ ਟਰੈਕਟਰ ਚਲਾ ਦਿੱਤਾ। ਜਿਸ ਤੋਂ ਬਾਅਦ ਜ਼ਖਮੀ ਔਰਤ ਦਾ ਪਤੀ ਟਰੈਕਟਰ 'ਤੇ ਚੜ੍ਹ ਗਿਆ ਅਤੇ ਪੁਲਸ ਦੇ ਸਾਹਮਣੇ ਟਰੈਕਟਰ ਚਾਲਕ ਦੀ ਕੁੱਟਮਾਰ ਕੀਤੀ। ਫਿਲਹਾਲ ਥਾਣਾ ਤ੍ਰਿਪੜੀ ਦੀ ਪੁਲਸ ਨੇ ਟਰੈਕਟਰ ਚਾਲਕ ਨੂੰ ਗ੍ਰਿਫਤਾਰ ਕਰਕੇ ਉਸ ਦਾ ਮੈਡੀਕਲ ਕਰਵਾਇਆ।

