ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ K A P Sinha ਨੂੰ ਹੋਇਆ ਕਾਰਨ ਦੱਸੋ Notice ਜਾਰੀ: ਸੂਤਰ

by jaskamal

5 ਅਗਸਤ, ਨਿਊਜ਼ ਡੈਸਕ (ਸਿਮਰਨ) : ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ ਕੇ.ਏ.ਪੀ ਸਿਨ੍ਹਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡੈਪੂਟੇਸ਼ਨ ’ਤੇ ਕੇਂਦਰ ’ਚ ਵਿਭਾਗ ਮਿਲਣ ਦੇ ਬਾਵਜੂਦ ਕੇ.ਪੀ ਸਿੰਘ ਨੇ ਅਹੁਦੇ ’ਤੇ ਜੁਆਇਨ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਹੁਣ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।


ਤੁਹਾਨੂੰ ਦੱਸ ਦਈਏ ਕਿ ਸਿਨ੍ਹਾ ਨੇ 2021 ਦੇ ਵਿਚ ਕੇਂਦਰ 'ਚ ਨਿਯੁਕਤੀ ਨੂੰ ਲੈਕੇ ਅਪਲਾਈ ਕੀਤੀ ਸੀ, ਅਤੇ ਉਨ੍ਹਾਂ ਨੂੰ ਗ੍ਰਹਿ ਵਿਭਾਗ ਵਿੱਚ ਵਧੀਕ ਸਕੱਤਰ ਦਾ ਅਹੁਦਾ ਵੀ ਮਿਲਿਆ ਸੀ, ਇਸ ਦੇ ਬਾਵਜੂਦ ਉਨ੍ਹਾਂ ਨੇ ਇਸ ਅਹੁਦੇ ’ਤੇ ਜੁਆਇਨ ਨਹੀਂ ਕੀਤਾ ਸੀ।

ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇ.ਏ.ਪੀ ਸਿਨ੍ਹਾ ਨੂੰ ਕੇਂਦਰ 'ਚ ਨਿਯੁਕਤੀ ਦੇ ਲਈ ਰਿਲੀਵ ਨਹੀਂ ਕਰ ਰਹੀ। ਅਜਿਹੇ 'ਚ ਸਿਨ੍ਹਾ 'ਤੇ ਬਲਾਕ ਲਿਸਟ ਦੀ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ।