ਪੰਜਾਬ ਵਿਧਾਨ ਸਭਾ ਚੋਣਾਂ 2022 : ਕਾਦੀਆਂ ਤੋਂ ਚੋਣ ਨਹੀਂ ਲੜਨਗੇ ਫਤਿਹਜੰਗ ਸਿੰਘ ਬਾਜਵਾ!

by jaskamal

ਨਿਊਜ਼ ਡੈਸਕ (ਜਸਕਮਲ) : ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਹੁਣ ਕਾਦੀਆਂ ਤੋਂ ਚੋਣ ਨਹੀਂ ਲੜਨਗੇ। ਹਾਲ ਹੀ 'ਚ ਭਾਜਪਾ ਨੇ ਮੌਜੂਦਾ ਵਿਧਾਇਕ ਫਤਿਹ ਜੰਗ ਬਾਜਵਾ ਦਾ ਹਲਕਾ ਬਦਲ ਦਿੱਤਾ ਹੈ। ਹੁਣ ਫਤਿਹ ਜੰਗ ਦਾ ਮੁਕਾਬਲਾ ਆਪਣੇ ਭਰਾ ਪ੍ਰਤਾਪ ਬਾਜਵਾ ਨਾਲ ਨਹੀਂ ਰਿਹਾ। ਬਾਜਵਾ ਹੁਣ ਕਿਸੇ ਹੋਰ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਣਗੇ। ਭਾਜਪਾ ਅੱਜ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰੇਗੀ, ਜਿਸ 'ਚ 30 ਤੋਂ 35 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕਾਦੀਆਂ ਤੋਂ ਕਾਂਗਰਸ ਦੀ ਸੀਟ ਤੋਂ ਵਿਧਾਇਕ ਬਣੇ ਫ਼ਤਹਿਜੰਗ ਬਾਜਵਾ ਨੇ ਦਿੱਲੀ ਵਿਖੇ ਬੀਜੇਪੀ ਦੇ ਸੀਨੀਅਰ ਆਗੂ ਤੇ ਪੰਜਾਬ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।

More News

NRI Post
..
NRI Post
..
NRI Post
..